ਕੈਨੇਡਾ ਵਿਖੇ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਪੰਜਾਬੀ ਨੌਜਵਾਨ ਨੂੰ ਦੂਜੀ ਵਾਰ ਮਿਲੀ ਪੈਰੋਲ

TeamGlobalPunjab
2 Min Read

ਐਬਟਸਫੋਰਡ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਰਣਦੀਪ ਮੈਚ ਨੂੰ ਦੂਜੀ ਵਾਰ 6 ਮਹੀਨੇ ਦੀ ਪੈਰੋਲ ਦੇ ਦਿੱਤੀ ਗਈ ਹੈ। ਸ਼ੇਨ ਧਾਲੀਵਾਲ ਦੇ ਕਤਲ ਮਾਮਲੇ ‘ਚ ਸਾਢੇ 6 ਸਾਲ ਕੈਦ ਦੀ ਸਜ਼ਾ ਭੁਗਤ ਰਿਹਾ ਰਣਦੀਪ ਨਸ਼ਾ ਤਸਕਰੀ ਮਾਮਲੇ ਵਿੱਚ 5 ਸਾਲ ਦੀ ਸਜ਼ਾ ਵੀ ਕੱਟ ਚੁੱਕਿਆ ਹੈ।

ਰਣਦੀਪ ਮੈਚ ਨੂੰ ਸਾਲ 2020 ਦਸੰਬਰ ਮਹੀਨੇ ਪਹਿਲੀ ਵਾਰ ਪੈਰੋਲ ਦਿੱਤੀ ਗਈ ਸੀ ਪਰ ਡਰੱਗ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ 2021 ਅਪ੍ਰੈਲ ਮਹੀਨੇ ‘ਚ ਉਸ ਦੀ ਪੈਰੋਲ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਪਿਛਲੇ ਮਹੀਨੇ ਪੈਰੋਲ ਬੋਰਡ ਆਫ ਕੈਨੇਡਾ ਉਸ ਨੂੰ ਸ਼ਰਤਾਂ ਤਹਿਤ 6 ਮਹੀਨੇ ਲਈ ਮੁੜ ਪੈਰੋਲ ਦੇਣ ਲਈ ਰਾਜ਼ੀ ਹੋ ਗਿਆ। ਜਿਸ ਤਹਿਤ ਹੁਣ ਰਣਦੀਪ ਜੇਲ੍ਹ ‘ਚੋਂ ਬਾਹਰ ਆ ਗਿਆ ਹੈ। ਹਲਾਂਕਿ ਉਸ ਨੂੰ ਬੋਰਡ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ, ਜਿਨ੍ਹਾਂ ਵਿੱਚ ਡਰੱਗ, ਸ਼ਰਾਬ ਤੇ ਹੋਰ ਨਸ਼ਿਆਂ ਤੋਂ ਪਰਹੇਜ਼ ਤੇ ਹਿੰਸਕ ਘਟਨਾਵਾਂ ਤੋਂ ਦੂਰ ਰਹਿਣਾ ਸ਼ਾਮਲ ਹੈ। ਇਸ ਤੋਂ ਇਲਾਵਾ ਉਹ ਪੂਰੀ ਤਰ੍ਹਾਂ ਬੋਰਡ ਦੀ ਨਿਗਰਾਨੀ ਹੇਂਠ ਰਹੇਗਾ।

ਰਣਦੀਪ ਮੈਚ ਨੂੰ ਪਹਿਲੀ ਵਾਰ ਸਤੰਬਰ 2012 ਵਿੱਚ ਨਸ਼ਾ ਤਸਕਰੀ ਦੇ ਮਾਮਲੇ ‘ਚ ਸਾਢੇ ਪੰਜ ਸਾਲ ਦੀ ਕੈਦ ਹੋਈ ਸੀ। ਪੁਲੀਸ ਨੇ ਰਣਦੀਪ ਅਤੇ ਉਸ ਦੇ ਸਾਥੀ ਮਨਿੰਦਰ ਵਿਰਕ ਨੂੰ ਐਬਟਸਫੋਰਡ ਕੈਨੇਡਾ ਅਮਰੀਕਾ ਸਰਹੱਦ ‘ਤੇ ਸਤੰਬਰ 2009 ‘ਚ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਸੀ।

Share this Article
Leave a comment