ਸਿਡਨੀ ( ਕਰਨੈਲ ਸਿੰਘ ): ਭਾਰਤ ਅਤੇ ਦੁਨੀਆ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੇਹੱਦ ਸ਼ਰਧਾ ਨਾਲ ਮਨਾਇਆ ਗਿਆ ਹੈ ਅਤੇ ਇਸ ਖਾਸ ਮੌਕੇ ਨਾ ਸਿਰਫ਼ ਵੱਖ-ਵੱਖ ਥਾਵਾਂ ‘ਤੇ ਦੀਵਾਨ ਹੀ ਸਜਾਏ ਗਏ ਸਗੋਂ ਵੱਡੀ ਭਾਵਨਾ ਨਾਲ ਨਗਰ ਕੀਰਤਨ ਵੀ ਕੱਢੇ ਗਏ।
ਆਸਟ੍ਰੇਲੀਆ ਦੇ ਗਲੇਨਵੁੱਡ ਸਾਹਿਬ ਸਿਡਨੀ ਗੁਰਦੁਆਰਾ ਵਿਖੇ ਵੀ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
- Advertisement -
ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ, ਕੀਰਤਨੀ ਜੱਥਿਆ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸਟੇਜ ਸਕੱਤਰ ਸ ਨਿਰਮਲ ਸਿੰਘ ਸੰਧਰ ਨੇ ਦਸਿਆ ਕਿ ਸੰਗਤਾਂ ਨੇ ਪ੍ਰਭਾਤ ਫੇਰੀਆਂ ਵਿੱਚ ਵੀ ਵਧ ਚੜ੍ਹਕੇ ਭਾਗ ਲਿਆ। ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਉਤਸ਼ਾਹਿਤ ਇਕੱਠ, ਨਾਨਕ, ਨਾਨਕ ਜਪਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋ ਰਿਹਾ ਸੀ। ਮੱਥਾ ਟੇਕਣ ਲਈ ਲੋਕ ਲੰਬੀਆਂ ਕਤਾਰਾਂ ਵਿੱਚ ਲੱਗੇ ਸਨ।
- Advertisement -
ਇਥੇ ਇਹ ਵੀ ਦੱਸਣਯੋਗ ਹੈ ਕਿ, ਸਿਡਨੀ ਦਾ ਇਹ ਸਭ ਤੋਂ ਵੱਡਾ ਗੁਰਦਆਰਾ ਛੋਟਾ ਪੈ ਰਿਹਾ ਸੀ। ਚਾਰੇ ਪਾਸੇ ਖੁੱਲ੍ਹਾ ਲੰਗਰ ਵਰਤਾਇਆ ਗਿਆ। ਮੀਡੀਆ ਡਾਇਰੈਕਟਰ ਹਰਦੀਪ ਸਿੰਘ ਨੇ ਕਿਹਾ ਕਿ ਸਾਨੂੰ ਹੋਰ ਵੀ ਪੁਖਤਾ ਪ੍ਰਬੰਧਾ ਦੀ ਲੋੜ ਹੈ,ਅਤੇ ਸੰਗਤਾਂ ਦੇ ਸਹਿਯੋਗ ਦਾ ਵੀ ਧੰਨਵਾਦ ਕੀਤਾ।