ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾ ਰਮੇਸ਼ ਪਟੇਲ ਦੀ ਕੋਰੋਨਾ ਮਹਾਮਾਰੀ ਕਾਰਨ ਮੌਤ, ਲੰਮੇ ਸਮੇਂ ਤੋਂ ਕੋਰੋਨਾ ਖਿਲਾਫ ਲੜ ਰਹੇ ਸਨ ਜੰਗ

TeamGlobalPunjab
2 Min Read

ਨਿਊਯਾਰਕ : ਭਾਰਤੀ ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਨੇਤਾ ਰਮੇਸ਼ ਪਟੇਲ ਦੀ ਬੀਤੇ ਦਿਨ ਕੋਰੋਨਾ ਮਹਾਮਾਰੀ ਕਾਰਨ ਮੌਤ ਹੋ ਗਈ ਹੈ। ਰਮੇਸ਼ ਪਟੇਲ ਨੇ 78 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਦੱਸ ਦਈਏ ਕਿ ਰਮੇਸ਼ ਪਟੇਲ ਕਾਫੀ ਲੰਮੇ ਸਮੇਂ ਤੋਂ ਕੋਰੋਨਾ ਖਿਲਾਫ ਜੰਗ ਲੜ ਰਹੇ ਸਨ। ਜਿੱਥੇ ਅੱਜ ਉਨ੍ਹਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਰਮੇਸ਼ ਪਟੇਲ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਸੁਵਾਸ ਅਤੇ ਲੜਕੀਆਂ ਮਨੀਸ਼ਾ ਅਤੇ ਕੁੰਜਲ ਹਨ। ਦਈਏ ਕਿ ਰਮੇਸ਼ ਪਟੇਲ (ਐਫ.ਆਈ.ਏ.ਟ੍ਰਾਈ ਸਟੇਟ) ਨਿਊਯਾਰਕ, ਨਿਊ ਜਰਸੀ ਐਂਡ ਕਨੈਕਟਿਕਟ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਦੱਸ ਦਈਏ ਕਿ ਰਮੇਸ਼ ਪਟੇਲ ਭਾਰਤੀ-ਅਮਰੀਕੀ ਭਾਈਚਾਰੇ ਤੋਂ ਇਲਾਵਾ ਨਿਊਯਾਰਕ ਪੁਲਿਸ ਦੀ ਫੋਰੈਂਸਿਕ ਜਾਂਚ ਟੀਮ ‘ਚ ਵੀ ਕੰਮ ਕਰ ਚੁੱਕੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਸਾਲ 2013 ‘ਚ ਵੱਕਾਰੀ ਇਲੀਸ ਆਈਲੈਂਡ ਮੈਡਲ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਭਾਰਤ ਦੇ ਕੌਂਸਲੇਟ ਜਨਰਲ ਸੰਦੀਪ ਚੱਕਰਵਤੀ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਆਪਣੇ ਟਵੀਟ ‘ਚ ਕਿਹਾ ਕਿ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰ ਅਤੇ ਪ੍ਰਧਾਨ ਰਮੇਸ਼ ਪਟੇਲ ਪਿਛਲੇ 2 ਮਹੀਨਿਆਂ ਤੋਂ ਕੋਰੋਨਾ ਨਾਲ ਜੰਗ ਲੜ ਰਹੇ ਸਨ, ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਲੱਗਾ ਹੈ। ਸੰਧੂ ਨੇ ਆਖਿਆ ਕਿ ਰਮੇਸ਼ ਪਟੇਲ ਭਾਰਤੀ-ਅਮਰੀਕੀ ਭਾਈਚਾਰੇ ਦੇ ਨਾਮਵਰ ਨੇਤਾ ਸਨ, ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਹਮੇਸ਼ਾ ਕਮੀ ਮਹਿਸੂਸ ਹੁੰਦੀ ਰਹੇਗੀ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

Share this Article
Leave a comment