ਮੁਸਲਮਾਨਾਂ ਵਿਰੁੱਧ ਟਿਪਣੀ ਤੋਂ ਬਾਅਦ ਰਾਮਦੇਵ ਦੀਆਂ ਵਧੀਆਂ ਮੁਸ਼ਕਿਲਾਂ

Rajneet Kaur
2 Min Read

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਰਾਜਸਥਾਨ ਦੇ ਬਾੜਮੇਰ ਵਿੱਚ  ਰਾਮਦੇਵ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਦਾ ਮਾਮਲਾ ਹੁਣ ਭੱਖਦਾ ਜਾ ਰਿਹਾ ਹੈ। ਰਾਮਦੇਵ ਦੇ ਖਿਲਾਫ ਬਾੜਮੇਰ ਦੇ ਚੌਹਾਟ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਮਦੇਵ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਮੁਤਾਬਿਕ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਸੰਤਾਂ ਦੀ ਇੱਕ ਸਭਾ ਦੌਰਾਨ ਭੜਕਾਊ ਤਕਰੀਰਾਂ ਕਰ ਕੇ ਨਫਰਤ ਵਧਾਉਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਇੱਕ ਐਫਆਈਆਰ ਦਰਜ ਕੀਤੀ ਗਈ ਹੈ। FIR ਬਾੜਮੇਰ ਜ਼ਿਲ੍ਹੇ ਦੇ ਚੌਹਟਨ ਥਾਣੇ ਵਿੱਚ ਇੱਕ ਸਥਾਨਕ ਵਿਅਕਤੀ ਪਠਾਈ ਖਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ  ਹੈ। SHO ਭੂਤਾਰਾਮ ਨੇ ਦੱਸਿਆ ਕਿ ਬਾਬਾ ਰਾਮਦੇਵ ਖ਼ਿਲਾਫ਼ ਧਾਰਾ 153ਏ, 295ਏ ਤੇ 298 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਸਵਾਮੀ ਰਾਮਦੇਵ ਰਾਜਸਥਾਨ ਦੇ ਬਾੜਮੇਰ ਦੇ ਪਿੰਡ ਪੰਨੋਨਿਓ ਕਾ ਤਾਲਾ ‘ਚ ਬ੍ਰਹਮਲੀਨ ਤਪੱਸਵੀ ਸੰਤ ਧਰਮਪੁਰੀ ਮਹਾਰਾਜ ਦੇ ਮੰਦਿਰ ‘ਚ ਇਕ ਸਮਾਗਮ ‘ਚ ਪਹੁੰਚੇ ਸਨ।  ਜਿੱਥੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਇਸਲਾਮ ਧਰਮ ਦਾ ਮਤਲਬ ਸਿਰਫ ਨਮਾਜ਼ ਅਦਾ ਕਰਨਾ ਹੈ, ਮੁਸਲਮਾਨ। ਸਿਰਫ ਨਮਾਜ਼ ਅਦਾ ਕਰਨੀ ਜ਼ਰੂਰੀ ਹੈ ਅਤੇ ਨਮਾਜ਼ ਅਦਾ ਕਰਨ ਤੋਂ ਬਾਅਦ ਜੋ ਮਰਜ਼ੀ ਕਰੋ, ਸਭ ਕੁਝ ਜਾਇਜ਼ ਹੈ..ਭਾਵੇਂ ਹਿੰਦੂ ਕੁੜੀਆਂ ਨੂੰ ਚੁੱਕਣਾ ਹੋਵੇ ਜਾਂ ਜਿਹਾਦ ਦੇ ਨਾਮ ‘ਤੇ ਅੱਤਵਾਦੀ ਬਣਨਾ, ਜੋ ਵੀ ਮਨ ਵਿਚ ਆਵੇ ਉਹ ਕਰੋ, ਦਿਨ ਵਿਚ ਸਿਰਫ 5 ਵਾਰ ਨਮਾਜ਼ ਪੜ੍ਹੋ। ਜਿਸ ਤੋਂ ਬਾਅਦ ਰਾਮਦੇਵ ਦੀ ਇਸ ਟਿੱਪਣੀ ਕਰਕੇ ਮੁਸਲਿਮ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment