ਗੁਲਾਮੀ ਦੀਆਂ ਜੰਜੀਰਾਂ ‘ਚ ਫਸੇ ਹੋਏ ਦੁਨੀਆਂ ‘ਚ ਕਰੋੜਾਂ ਲੋਕਾਂ, UN ਦੀ ਰਿਪੋਰਟ ‘ਚ ਵੱਡੇ ਖੁਲਾਸੇ

Prabhjot Kaur
2 Min Read

ਨਿਊਜ਼ ਡੈਸਕ: ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ‘ਚ ਵੱਡਾ ਖੁਲਾਸਾ ਹੋਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਯੂਐੱਨ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਦੁਨੀਆ ਭਰ ਵਿੱਚ ਲਗਭਗ 5 ਕਰੋੜ ਲੋਕ ਜਬਰੀ ਮਜ਼ਦੂਰੀ ਜਾਂ ਜ਼ਬਰਦਸਤੀ ਵਾਲੇ ਵਿਆਹ ਵਿੱਚ ਫਸੇ ਹੋਏ ਹਨ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੁਝ ਸਾਲਾਂ ਵਿੱਚ ਇਨ੍ਹਾਂ ਅੰਕੜਿਆਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਅਸਲ ‘ਚ ਸੰਯੁਕਤ ਰਾਸ਼ਟਰ ਨੇ 2030 ਤੱਕ ਹਰ ਤਰ੍ਹਾਂ ਦੀ ਗੁਲਾਮੀ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਸੀ, ਪਰ ਇਸ ਦੀ ਬਜਾਏ 2016 ਤੋਂ 2021 ਵਿਚਾਲੇ ਜਬਰੀ ਮਜ਼ਦੂਰੀ, ਜਬਰੀ ਵਿਆਹ ਜਾਂ ਬੰਧੂਆ ਮਜ਼ਦੂਰੀ ਵਿੱਚ ਫਸੇ ਲੋਕਾਂ ਦੀ ਗਿਣਤੀ ਵਿੱਚ 10 ਮਿਲੀਅਨ ਦਾ ਵਾਧਾ ਹੋ ਸਕਦਾ ਹੈ। ਵਾਕ ਫ੍ਰੀ ਫਾਊਂਡੇਸ਼ਨ ਦੇ ਨਾਲ ਸੰਯੁਕਤ ਰਾਸ਼ਟਰ ਦੇ ਅਧਿਐਨ ਵਿੱਚ ਪਾਇਆ ਗਿਆ ਕਿ ਪਿਛਲੇ ਸਾਲ ਦੇ ਅਖੀਰ ਵਿੱਚ 28 ਮਿਲੀਅਨ ਲੋਕ ਜਬਰੀ ਮਜ਼ਦੂਰੀ ਵਿੱਚ ਸਨ ਜਦਕਿ 22 ਮਿਲੀਅਨ ਲੋਕ ਦੇ ਜਬਰੀ ਵਿਆਹ ਦੇ ਸ਼ਿਕਾਰ ਹੋਏ।

ਯਾਨੀ ਕਿ ਦੁਨੀਆ ਦੇ ਹਰ 150 ‘ਚੋਂ ਲਗਭਗ ਇੱਕ ਵਿਅਕਤੀ ਗੁਲਾਮੀ ਦੀਆਂ ਜੰਜੀਰਾਂ ‘ਚ ਫਸਿਆ ਹੋਇਆ ਹੈ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਮੁਖੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਥਿਤੀ ਵਿੱਚ ਸੁਧਾਰ ਨਹੀਂ ਹੋ ਰਿਹਾ ਹੈ। ਔਰਤਾਂ ਅਤੇ ਬੱਚੇ ਹੁਣ ਤੱਕ ਸਭ ਤੋਂ ਵੱਧ ਅਸੁਰੱਖਿਅਤ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜ ਵਿੱਚੋਂ ਇੱਕ ਬੱਚਾ ਬੰਧੂਆ ਮਜ਼ਦੂਰ ਹੈ।

ਰਿਪੋਰਟ ਮੁਤਾਬਕ ਆਧੁਨਿਕ ਗੁਲਾਮੀ ਮੂਲ ਰੂਪ ਵਿੱਚ ਦੁਨੀਆ ਦੇ ਹਰ ਦੇਸ਼ ਵਿੱਚ ਮੌਜੂਦ ਹੈ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਬੰਧੂਆ ਮਜ਼ਦੂਰ ਹਨ ਅਤੇ ਇੱਕ ਚੌਥਾਈ ਉੱਚ-ਮੱਧ-ਆਮਦਨ ਜਾਂ ਉੱਚ-ਆਮਦਨ ਵਾਲੇ ਦੇਸ਼ਾਂ ਵਿੱਚ ਜ਼ਬਰਦਸਤੀ ਵਿਆਹੇ ਹਨ। ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 2016 ਵਿੱਚ ਜ਼ਬਰਦਸਤੀ ਵਿਆਹਾਂ ਵਿੱਚ ਫਸੇ ਲੋਕਾਂ ਦੀ ਗਿਣਤੀ ਵਿੱਚ 6.6 ਮਿਲੀਅਨ ਦਾ ਵਾਧਾ ਹੋਇਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment