ਪਾਕਿ ਦੇ ਪੰਜਾਬ ਸੂਬੇ ਦੀ ਯੂਨੀਵਰਸਿਟੀ ਨੇ ਫਿਟਡ ਜੀਨਸ ‘ਤੇ ਲਗਾਈ ਪਾਬੰਦੀ, ਵਿਦਿਆਰਥੀਆਂ ਲਈ ਸਖ਼ਤ ਡਰੈੱਸ ਕੋਡ ਲਾਗੂ

TeamGlobalPunjab
1 Min Read

ਪਾਕਿਸਤਾਨ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਯੂਨੀਵਰਸਿਟੀ ਨੇ ਆਪਣੇ ਪੁਰਸ਼ ਅਤੇ ਮਹਿਲਾ ਵਿਦਿਆਰਥੀਆਂ ਲਈ ਡਰੈੱਸ ਕੋਡ ਲਾਗੂ ਕੀਤਾ ਹੈ।

ਰਿਪੋਰਟਾਂ ਅਨੁਸਾਰ ਟੋਬਾ ਟੇਕ ਸਿੰਘ ਵਿੱਚ ਖੇਤੀਬਾੜੀ ਯੂਨੀਵਰਸਿਟੀ ਫੈਸਲਾਬਾਦ (ਯੂਏਐਫ) ਦੇ ਸਬ-ਕੈਂਪਸ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਮੁੰਡਿਆਂ ਨੂੰ ਸ਼ਾਰਟਸ, ਕੱਟ-ਆਫ ਜੀਨਸ, ਮਲਟੀ-ਪਾਕੇਟ, ਫੇਡਿਡ, ਫਟੀ ਅਤੇ ਫਿੱਟਡ ਜੀਨਸ ਤੇ ਟ੍ਰਾਊਜ਼ਰਸ ਅਤੇ ਕਿਸੇ ਵੀ ਕਿਸਮ ਦੇ ਮੈਸੇਜ ਵਾਲੀਆਂ ਟੀ-ਸ਼ਰਟਾਂ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ।  ਵਿਦਿਆਰਥੀਆਂ ਲਈ ਚੱਪਲ, ਸਲਿੱਪਰਸ, ਟੋਪੀਆਂ, ਕਿਸੇ ਵੀ ਕਿਸਮ ਦੀ ਬਿਨਾਂ ਬਾਹਾਂ ਵਾਲੀ ਟੀ-ਸ਼ਰਟ, ਲੰਬੇ ਵਾਲ ਅਤੇ ਪੋਨੀਟੇਲ, ਕੰਨਾਂ ਵਿੱਚ ਬਾਲੀਆਂ, ਰਿਸਟ ਸਟ੍ਰੈਪਸ ਅਤੇ ਬਰੇਸਲੇਟ ਪਹਿਨਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।

ਉਥੇ ਹੀ ਵਿਦਿਆਰਥਣਾਂ ਲਈ ਡਰੈੱਸ ਕੋਡ ਮੁਤਾਬਕ ਕੁੜੀਆਂ ਨੂੰ ਟੀ-ਸ਼ਰਟਸ ਨਾਲ ਜੀਨਸ, ਸਲੀਵਲੇਸ ਸ਼ਰਟ, ਸੀ-ਥਰੂ ਅਤੇ ਸਕਿੱਨਟਾਈਟ ਡ੍ਰੈੱਸ ਦੇ ਨਾਲ ਟੀ-ਸ਼ਰਟ ਪਹਿਨਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੂੰ ਚਮਕੀਲੇ ਗਹਿਣੇ, ਝਾਂਜਰਾਂ ਅਤੇ ਜ਼ਿਆਦਾ ਮੇਕਅੱਪ ਦੀ ਵਰਤੋਂ ਕਰਨ ਤੋਂ ਵੀ ਰੋਕਿਆ ਗਿਆ ਹੈ।

Share this Article
Leave a comment