ਨਿਊਜ਼ ਡੈਸਕ :ਸਿਨੇਮਾ ਘਰਾਂ ਵਿੱਚ ਕੋਈ ਨਾ ਕੋਈ ਫ਼ਿਲਮ ਲੱਗੀ ਹੁੰਦੀ ਹੈ। ਜਿਨ੍ਹਾਂ ਨੂੰ ਵੇਖਣ ਲਈ ਦਰਸ਼ਕਾਂ ਦਾ ਆਉਣਾ ਜਾਣਾ ਲਗਾ ਹੀ ਰਹਿੰਦਾ ਹੈ। ਹਰ ਰੋਜ਼ ਤੁਸੀ ਦੇਖਦੇ ਹੋਵੋਗੇ ਕਿ ਕੋਈ ਨਵੀਂ ਫ਼ਿਲਮ ਰਿਲੀਜ਼ ਹੋਣ ਦੀਆਂ ਅਪਡੇਟ ਮਿਲਦੀਆਂ ਹੀ ਰਹਿੰਦੀਆਂ ਹਨ। ਫਿਰ ਉਹ ਫ਼ਿਲਮ ਭਾਵੇਂ ਪੰਜਾਬੀ , ਹਿੰਦੀ ਜਾਂ ਅੰਗ੍ਰੇਜ਼ੀ ਭਾਸ਼ਾ ਵਿੱਚ ਹੀ ਹੋਵੇ। ਦੱਸ ਦਿੰਦੇ ਹਾਂ ਕਿ ਪੰਜਾਬੀ ‘ਚ ਹਿੱਟ ਤੋਂ ਹਿੱਟ ਫ਼ਿਲਮਾਂ ਕਰ ਚੁੱਕੇ ਦਲਜੀਤ ਦੋਸਾਂਝ ਹਨ ਤੇ ਨਾਲ ਹੀ ਆਪਣੀ ਗਾਇਕੀ ਨੂੰ ਵੀ ਚਾਰ ਚੰਨ ਲਗਾਏ ਹਨ। ਦਲਜੀਤ ਦੀਆਂ ਸਾਰੀਆਂ ਫ਼ਿਲਮਾਂ ਤੇ ਗੀਤਾਂ ਨੂੰ ਅੱਜ ਵੀ ਸਾਰੇ ਪਸੰਦ ਕਰਦੇ ਹਨ। ਅੱਜ ਹੀ ਦਲਜੀਤ ਦੀ ‘ਜੋੜੀ’ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਵਿੱਚ ਦਲਜੀਤ ਦੇ ਨਾਲ ਨਿਮਰਤ ਖਹਿਰਾ ਨਜ਼ਰ ਆਏ ਹਨ। ਦਲਜੀਤ ਤੇ ਨਿਮਰਤ ਦੀ ਜੋੜੀ ਨੂੰ ‘ਜੋੜੀ ‘ ਫਿਲਮ ਵਿੱਚ ਵੇਖ ਕਿ ਫੈਨਜ਼ ਦਾ ਕਾਫੀ ਵਧੀਆ ਹੁਣ ਹੁੰਗਾਰਾ ਆਇਆ ਹੈ।
ਦਿਲਜੀਤ ਦੋਸਾਂਝ ਨੇ ਟ੍ਰੇਲਰ ਦੀ ਝਲਕ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਉਤਸਾਹਿਤ ਹਨ। ਫ਼ਿਲਮ ਦੇ ਟ੍ਰੇਲਰ ‘ਚ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ। ਟ੍ਰੇਲਰ ਦੀ ਸ਼ੁਰੁਆਤ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਚਮਕੀਲਾ ਬਣੇ ਦਿਲਜੀਤ ਗਾਇਕ ਬਣਨ ਲਈ ਸੰਘਰਸ਼ ਕਰ ਰਹੇ ਹਨ। ਇਸ ਦਰਮਿਆਨ ਉਨ੍ਹਾਂ ਦੀ ਮੁਲਾਕਾਤ ਨਿਮਰਤ ਨਾਲ ਹੁੰਦੀ ਹੈ ਤੇ ਦੋਵਾਂ ਨੂੰ ਪਿਆਰ ਹੋ ਜਾਂਦਾ ਹੈ। ਟ੍ਰੇਲਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਮੇਕਰਸ ਨੇ ਪਰਦੇ ‘ਤੇ ਚਮਕੀਲਾ ‘ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦੱਸ ਦਈਏ ਕਿ ਫਿਲਮ ਜੋੜੀ 5 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਕਲਾਕਾਰਾਂ ਵੱਲੋਂ ਪਹਿਲਾਂ ਫਿਲਮ ਵਿੱਚ ਉਨ੍ਹਾਂ ਦੀ ਝਲਕ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸੀ। ਜਿਨ੍ਹਾਂ ਨੂੰ ਦੇਖ ਦਰਸ਼ਕਾਂ ਵਿੱਚ ਦੋਵਾਂ ਦੀ ਫਿਲਮ ਨੂੰ ਲੈ ਉਤਸ਼ਾਹ ਵੱਧ ਗਿਆ ਸੀ। ਜ਼ਿਕਰਯੋਗ ਹੈ ਕਿ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਨੂੰ ਅਮਰਿੰਦਰ ਗਿੱਲ ਅਤੇ ਕਾਰਜ ਗਿੱਲ ਦੁਆਰਾ ਬੈਂਕਰੋਲ ਕੀਤਾ ਜਾ ਰਿਹਾ ਹੈ। ਇਹ ਸਾਲ 2020 ਵਿੱਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਇਸਦੀ ਰਿਲੀਜ਼ ਡੇਟ ਨੂੰ ਅੱਗੇ ਕਰ ਦਿੱਤਾ ਗਿਆ ਸੀ। ਇਸ ਪੀਰੀਅਡ-ਅਧਾਰਿਤ ਡਰਾਮਾ ਫਿਲਮ ਵਿੱਚ ਦਰਸ਼ਕਾਂ ਨੂੰ ਕਾਮੇਡੀ, ਰੋਮਾਂਸ ਸਣੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ।
ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਫਿਲਮ ‘ਦਿ ਕਰੂ’ ‘ਚ ਕਰੀਨਾ ਕਪੂਰ ਖਾਨ, ਕ੍ਰਿਤੀ ਸੈਨਨ ਅਤੇ ਤੱਬੂ ਦੇ ਨਾਲ ਨਜ਼ਰ ਆਉਣਗੇ। ਦਲਜੀਤ ਆਪਣੀ ਮਿਹਨਤ ਦੇ ਸਦਕਾ ਦਰਸ਼ਕਾਂ ਦੇ ਦਿਲ ਤੇ ਰਾਜ ਕਰ ਰਹੇ ਹਨ। ਦੂਜੇ ਪਾਸੇ ਜੇਕਰ ਗੱਲ ਪੰਜਾਬ ਦੇ ਰਹਿਣ ਵਾਲੀ ਪੰਜਾਬਣ ਨਿਮਰਤ ਖਹਿਰਾ ਦੀ ਕੀਤੀ ਜਾਵੇ ਤਾਂ ਉਸਦੀ ਸੁਰੀਲੀ ਤੇ ਮਿੱਠੀ ਆਵਾਜ਼ ਨੇ ਹਰ ਸਖ਼ਸ਼ ਦੇ ਦਿਲ ਨੂੰ ਜਿੱਤਿਆ ਹੈ।