ਦਿੱਲੀ ਦੀ ਹਵਾ ਵੀਰਵਾਰ ਨੂੰ ਰਹੀ ਸਭ ਤੋਂ ਪ੍ਰਦੂਸ਼ਿਤ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਵਿੱਚ ਜਿਵੇਂ ਜਿਵੇਂ ਤਾਪਮਾਨ ਹੇਠਾਂ ਡਿੱਗਦਾ ਜਾ ਰਿਹਾ ਹੈ ਉਵੇਂ ਉਵੇਂ ਹਵਾ ਦੀ ਗੁਣਵੱਤਾ ਦਾ ਇੰਡੈਕਸ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਦਿੱਲੀ ਦੀ ਹਵਾ ਕਾਫ਼ੀ ਖ਼ਰਾਬ ਦਰਜ ਕੀਤੀ ਗਈ। ਮਾਹਰਾਂ ਅਤੇ ਸਰਕਾਰੀ ਏਜੰਸੀਆਂ ਦਾ ਕਹਿਣਾ ਹੈ ਕਿ ਦੀਵਾਲੀ ਦੀ ਰਾਤ ਇਹ ਹੋਰ ਗੰਭੀਰ ਸਥਿਤੀ ਬਣ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਹਵਾਵਾਂ ਦਾ ਰੁਖ ਉੱਤਰ ਪੱਛਮ ਤੋਂ ਬਦਲ ਕੇ ਉੱਤਰ ਪੂਰਬ ਹੋਣ ਨਾਲ ਥੋੜ੍ਹੀ ਰਾਹਤ ਮਿਲੀ ਹੈ ਪਰ ਆਉਣ ਵਾਲੇ ਦਿਨਾਂ ‘ਚ ਹਵਾਵਾਂ ਦੀ ਦਿਸ਼ਾ ਬਦਲਣ ਨਾਲ ਮੁੜ ਤੋਂ ਪ੍ਰਦੂਸ਼ਣ ਵੱਧ ਸਕਦਾ ਹੈ।

ਦਿੱਲੀ ‘ਚ ਮੌਜੂਦਾ ਹਾਲਾਤ ਇਹ ਹਨ ਕਿ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਸਵੇਰ ਦੇ ਸਮੇਂ ਧੂੰਏ ਦੀ ਚਾਦਰ ਵਿਛੀ ਰਹਿੰਦੀ ਹੈ। ਜਿਸ ਕਾਰਨ ਲੋਕਾਂ ਨੂੰ ਅੱਖਾਂ ‘ਚ ਜਲਣ ਅਤੇ ਗਲੇ ‘ਚ ਵੀ ਗੰਧਲੀ ਹਵਾਂ ਨਾਲ ਮੁਸ਼ਕਲਾ ਆ ਰਹੀਆਂ ਹਨ। ਦਿੱਲੀ ਦੇ ਗਾਜ਼ੀਆਬਾਦ ‘ਚ ਸਭ ਤੋਂ ਖ਼ਰਾਬ ਹਵਾ ਦਰਜ ਹੋਈ ਹੈ। ਗਾਜ਼ੀਆਬਾਦ ‘ਚ ਹਵਾ ਦੀ ਗੁਣਵੱਤਾ ਦਾ ਇੰਡੈਕਸ 690 ‘ਤੇ ਪਹੁੰਚ ਗਿਆ ਹੈ।

Share this Article
Leave a comment