ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਦੀ ਤੁਲਨਾ ਕੀਤੀ ਤਾਲਿਬਾਨ ਨਾਲ , ਭਾਜਪਾ ਨੇ ਦਿੱਤਾ ਜਵਾਬ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਦੀਆ ਸਰਹੱਦਾਂ ‘ਤੇ ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 9 ਮਹੀਨੇ ਤੋਂ ਵੀ ਜਿਆਦਾ ਦਾ ਸਮਾਂ ਹੋ ਗਿਆ  ਹੈ। ਇਸ ਦੌਰਾਨ ਹੁਣ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦੀਆ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ ਵਿੱਚ, ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਐਤਵਾਰ ਨੂੰ ਇੱਕ ਮਹਾਪੰਚਾਇਤ ਦਾ ਆਯੋਜਨ ਕੀਤਾ। ਪੰਜ ਲੱਖ ਤੋਂ ਵੱਧ ਕਿਸਾਨਾਂ ਨੇ ਇਸ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਇਸ ਮਹਾਂਪੰਚਾਇਤ ਵਿੱਚ ਹਿੱਸਾ ਲੈਣ ਆਏ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਰਤ ਸਰਕਾਰ ਦੀ ਤੁਲਨਾ ਤਾਲਿਬਾਨ ਨਾਲ ਕੀਤੀ। ਰਾਕੇਸ਼ ਟਿਕੈਤ ਨੇ ਕਿਹਾ ਕਿ  ਅਫ਼ਗਾਨਿਸਤਾਨ ‘ਚ ਖੁੱਲ੍ਹੇਆਮ ਤਾਲਿਬਾਨ ਹੈ। ਜਦਕਿ ਦੇਸ਼ ‘ਚ ਪਰਦੇ ਦੇ ਪਿੱਛੇ ਤਾਲਿਬਾਨ ਹੈ। ਰਾਕੇਸ਼ ਟਿਕੈਤ ਦੇ ਇਸ ਬਿਆਨ ‘ਤੇ ਬੀਜੇਪੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਭਾਜਪਾ ਨੇ ਵੀ ਰਾਕੇਸ਼ ਟਿਕੈਤ ‘ਤੇ ਜਵਾਬੀ ਕਾਰਵਾਈ ਕਰਨ’ ਚ ਦੇਰੀ ਨਹੀਂ ਕੀਤੀ। ਯੂਪੀ ਭਾਜਪਾ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਕਿਹਾ, ‘ਮਿਆਂ ਖਲੀਫਾ, ਗ੍ਰੇਟਾ ਥਨਬਰਗ ਤੇ ਰੋਹਾਨਾ ਤੋਂ ਸਮਰਥਨ ਲੈਣ ਵਾਲੇ  ਟਿਕੈਤ ਮੋਦੀ, ਸ਼ਾਹ ਤੇ ਯੋਗੀ ਨੂੰ ਬਾਹਰੀ ਦੱਸ ਰਹੇ ਹਨ। ਇਹ ਮਾਨਸਿਕ ਦੀਵਾਲੀਆਪਨ ਹੈ।’ ਮਹਾਂ ਪੰਚਾਇਤ ਦੇ ਮੰਚ ਤੋਂ ਹਰ ਬੁਲਾਰੇ ਨੇ ਇਹੀ ਗੱਲ ਕਹੀ ਕਿ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ। ਇਸ ‘ਤੇ ਬੀਜੇਪੀ ਕਿਸਾਨ ਮੋਰਚਾ ਨੇ ਮੰਚ ਤੇ ਬੈਠੇ ਲੋਕਾਂ ਤੇ ਸਵਾਲ ਖੜੇ ਕੀਤੇ।

ਚੋਣਾਂ ਦਾ ਮੌਸਮ ਅਤੇ ਕਾਂਗਰਸ ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਨਜ਼ਰ ਆਉਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀ। ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਲਿਖਿਆ, “ਸੱਚ ਦੀ ਪੁਕਾਰ ਗੂੰਜ ਰਹੀ ਹੈ, ਤੁਹਾਨੂੰ ਸੁਣਨਾ ਪਵੇਗਾ, ਬੇਈਮਾਨ ਸਰਕਾਰ!

ਪ੍ਰਿਯੰਕਾ ਗਾਂਧੀ ਨੇ ਲਿਖਿਆ, “” ਕਿਸਾਨ ਇਸ ਦੇਸ਼ ਦੀ ਆਵਾਜ਼ ਹਨ। ਕਿਸਾਨ ਦੇਸ਼ ਦਾ ਮਾਣ ਹਨ। ਪੂਰਾ ਦੇਸ਼ ਕਿਸਾਨਾਂ ਦੇ ਨਾਲ ਉਨ੍ਹਾਂ ਦੇ ਅਧਿਕਾਰਾਂ ਦੀ ਲੜਾਈ ਵਿੱਚ ਹੈ। ”

 

Share this Article
Leave a comment