ਏਅਰ ਇੰਡੀਆ ਦੀ ਅੰਮ੍ਰਿਤਸਰ-ਰੋਮ ਦੀ ਉਡਾਣ ‘ਚ ਘੱਟੋ ਘੱਟ 30 ਯਾਤਰੀ ਕੋਰੋਨਾ ਪਾਜ਼ੀਟਿਵ

TeamGlobalPunjab
1 Min Read

ਨਿਉਜ਼ ਡੈਸਕ: ਐਵੀਏਸ਼ਨ ਇੰਡਸਟਰੀ ਦੇ ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਅੰਮ੍ਰਿਤਸਰ-ਰੋਮ ਦੀ ਉਡਾਣ ਵਿਚ ਪਿਛਲੇ ਬੁੱਧਵਾਰ ਸਵਾਰ ਘੱਟੋ ਘੱਟ 30 ਯਾਤਰੀ ਇਟਲੀ ਪਹੁੰਚਣ ‘ਤੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ   ਕਿਹਾ ਕਿ 30 ਵਿਅਕਤੀਆਂ ਵਿਚੋਂ ਘੱਟੋ ਘੱਟ ਦੋ ਫਲਾਈਟ ਚਾਲਕ ਦਲ ਦੇ ਮੈਂਬਰ ਹਨ।

ਸੂਤਰਾਂ ਨੇ ਕਿਹਾ ਕਿ ਇਟਲੀ ਦੀ ਸਰਕਾਰ ਨੇ ਕੋਰੋਨਾ ਪੀੜਤ ਮਿਲੇ ਲੋਕਾਂ ਦੇ ਨਾਲ ਹੀ ਜਹਾਜ਼ ਵਿੱਚ ਸਵਾਰ ਸਾਰੇ 242 ਯਾਤਰੀਆਂ ਨੂੰ ਇਕਾਂਤਵਾਸ ਕਰ ਕਰ ਲਿਆ ਹੈ। ਇਟਲੀ ਦੀ ਸਰਕਾਰ ਨੇ ਬੀਤੇ ਹਫ਼ਤੇ ਆਦੇਸ਼ ਜਾਰੀ ਕਰ ਕੇ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਦਸ ਦਿਨਾਂ ਦੇ ਇਕਾਂਤਵਾਸ ਵਿੱਚ ਭੇਜੇ ਜਾਣ ਦੇ ਨਿਰਦੇਸ਼ ਦਿੱਤੇ ਸਨ।

ਭਾਰਤ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਹੈ ਕਿਉਂਕਿ ਕਈ ਰਾਜਾਂ ਦੇ ਹਸਪਤਾਲ  ਦਵਾਈਆਂ, ਆਕਸੀਜਨ ਅਤੇ ਬਿਸਤਰੇ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ। ਦੇਸ਼ ਵਿਚ ਰੋਜ਼ਾਨਾ COVID-19  ਦੇ ਮਾਮਲਿਆਂ ਵਿਚ ਸੋਮਵਾਰ ਨੂੰ ਮਾਮੂਲੀ ਗਿਰਾਵਟ ਆਈ, 24 ਘੰਟਿਆਂ ਵਿਚ 3,68,147 ਨਵੇਂ ਸੰਕਰਮਣ ਦੀ ਖਬਰ ਮਿਲੀ। ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਦਾ ਕੁਲ ਕੇਸਾਂ ਦੀ ਗਿਣਤੀ 1,99,25,604 ਹੋ ਗਈ ਹੈ।

 

- Advertisement -

Share this Article
Leave a comment