ਇਟਲੀ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਉੱਥੇ ਰਹਿ ਰਹੇ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਦੇਣ ਦਾ ਕੀਤਾ ਐਲਾਨ

TeamGlobalPunjab
1 Min Read

ਵੈਨਿਸ: ਇਟਲੀ ਸਰਕਾਰ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀ ਕਾਮਿਆਂ ਨੂੰ ਕਾਨੂੰਨੀ ਤੌਰ ‘ਤੇ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ। ਜਿਸ ਨਾਲ ਇਥੇ ਲੁਕ ਕੇ ਕੰਮ ਕਰ ਰਹੇ ਲੱਖਾਂ ਵਿਦੇਸ਼ੀ ਕਾਮਿਆਂ ਚ ਖੁਸ਼ੀ ਲਹਿਰ ਦੌੜ ਗਈ।

ਕਾਨੂੰਨੀ ਤੌਰ ਤੇ ਵਰਕ ਪਰਮਿਟ ਮਿਲਣ ਤੋਂ ਬਾਅਦ ਇਹ ਕਾਮੇ ਇਟਲੀ ਸਰਕਾਰ ਦੀਆਂ ਅਨੇਕਾਂ ਸਹੂਲਤਾਂ ਜਿਵੇਂ ਕਿ ਮੈਡੀਕਲ, ਕੰਮ ਦਾ ਭੱਤਾਂ, ਕੰਮ ਦੌਰਾਨ ਐਕਸੀਡੈਂਟ ਕਲੇਮ, ਕੰਮ ਤੇ ਜਾਣ ਲਈ ਸਾਧਨ ਤੇ ਕਿਰਾਏ ਤੇ ਘਰ ਲੈਣਾ ਵਰਗੀਆਂ ਸਹੂਲਤਾਂ ਦਾ ਲਾਭ ਲੈ ਸਕਣਗੇ।

ਇਸੇ ਤਰ੍ਹਾਂ ਇਹ ਮਜ਼ਦੂਰ ਹੁਣ ਆਪ-ਆਪਣੇ ਮੁਲਕਾਂ ਲਈ ਵੀ ਆ ਜਾ ਸਕਣਗੇ ਤੇ ਕਈ ਸਾਲਾਂ ਬਾਅਦ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ। ਦੱਸਣ ਯੋਗ ਹੈ ਕਿ ਇਟਲੀ ਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਚੀਨ ਤੇ ਯੂਰਪੀ ਦੇਸ਼ਾਂ ਨਾਲ ਸਬੰਧਤ ਵੱਡੀ ਗਿਣਤੀ ‘ਚ ਬਿਨਾਂ ਪੇਪਰਾਂ ਦੇ ਕੰਮ ਕਰ ਰਹੇ ਹਨ।

ਇਟਲੀ ‘ਚ ਸਾਲ 2009 ਤੋਂ ਸਾਲ 2012 ਚ ਵੀ ਇਸ ਤਰ੍ਹਾਂ ਪ੍ਰਵਾਸ ਨੀਤੀ ਤਹਿਤ ਲੱਖਾਂ ਵਿਦੇਸ਼ੀ ਕਾਮਿਆਂ ਨੂੰ ਰੈਗੂਲਰ ਕੀਤਾ ਗਿਆ ਸੀ। ਪੇਪਰ ਭਰਨ ਦੀ ਪ੍ਰਕਿਰਿਆ 1 ਜੂਨ ਤੋਂ ਸ਼ੁਰੂ ਜਾਵੇਗੀ ਤੇ 15 ਜੁਲਾਈ ਤੱਕ ਭਰੇ ਜਾ ਸਕਣਗੇ। ਇਸ ਦੌਰਾਨ ਲਗਭਗ ਪੰਜ ਲੱਖ ਵਿਦੇਸ਼ੀ ਕਾਮੇ ਇਟਾਲੀਅਨ ਸਰਕਾਰ ਦੀ ਪਰਵਾਸ ਸਕੀਮ ਦਾ ਲਾਭ ਲੈ ਸਕਣਗੇ।

- Advertisement -

Share this Article
Leave a comment