ਓਨਟਾਰੀਓ ਸਰਕਾਰ ਨੇ ਆਪਣੇ ਰੀਓਪਨਿੰਗ ਪਲੈਨ ਦੇ ਅਗਲੇ ਕਦਮ ‘ਤੇ ਅਣਮਿੱਥੇ ਸਮੇਂ ਲਈ ਲਗਾਈ ਰੋਕ

TeamGlobalPunjab
1 Min Read

ਓਂਟਾਰੀਓ:  ਕੋਵਿਡ-19 ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਓਨਟਾਰੀਓ ਸਰਕਾਰ ਵੱਲੋਂ ਆਪਣੇ ਰੀਓਪਨਿੰਗ ਪਲੈਨ ਦੇ ਅਗਲੇ ਕਦਮ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਹੈ।

15 ਨਵੰਬਰ ਨੂੰ ਜਿੱਥੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਸੀ ਉਨ੍ਹਾਂ ਹਾਈ ਰਿਸਕ ਸੈਟਿੰਗਜ਼ ਵਿੱਚ ਕਪੈਸਿਟੀ ਲਿਮਟ ਹਟਾਈਆਂ ਜਾਣੀਆਂ ਸਨ। ਪਰ ਮਾਮਲਿਆਂ ਵਿੱਚ ਇਜਾਫਾ ਹੋਣ ਤੋਂ ਬਾਅਦ 10 ਨਵੰਬਰ ਨੂੰ ਘੱਟੋ ਘੱਟ 28 ਦਿਨਾਂ ਲਈ ਇਸ ਵਿੱਚ ਦੇਰ ਕਰ ਦਿੱਤੀ ਗਈ ਸੀ।

ਮੰਗਲਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਪਬਲਿਕ ਹੈਲਥ ਤਹਿਤ ਰੁਝਾਨ ਦੀ ਨਿਗਰਾਨੀ ਕਰਨ ਲਈ ਤੇ ਓਮੀਕ੍ਰੋਨ ਵੇਰੀਐਂਟ ਦੇ ਮਾਮਲਿਆਂ ਵਿੱਚ ਦਿਨੋਂ ਦਿਨ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਰੀਓਪਨਿੰਗ ਪਲੈਨ ਉੱਤੇ ਹਾਲ ਦੀ ਘੜੀ ਰੋਕ ਲਾਈ ਜਾ ਰਹੀ ਹੈ ।

TAGGED:
Share this Article
Leave a comment