SAARC: ਮੋਦੀ ਨੇ ਕਿਹਾ ਕੋਰੋਨਾਵਾਇਰਸ ਵਿਕਾਸਸ਼ੀਲ ਦੇਸ਼ਾਂ ਲਈ ਵੱਡੀ ਚੁਣੌਤੀ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ SAARC ਦੇਸ਼ਾਂ ਦੀ ਵੀਡੀਓ ਕਾਨਫਰੰਸਿੰਗ ਕੀਤੀ ਜਾ ਰਹੀ ਹੈ। ਵੀਡੀਓ ਕਾਨਫਰੰਸਿੰਗ ਵਿੱਚ ਪੀਐੱਮ ਮੋਦੀ ਨੇ ਕਈ ਦੇਸ਼ਾਂ ਨੂੰ ਇਕੱਠੇ ਹੋ ਕੇ ਕਦਮ ਚੁੱਕਣ ਨੂੰ ਕਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਿਕਾਸਸ਼ੀਲ ਦੇਸ਼ਾਂ ਲਈ ਚੁਣੌਤੀ ਭਰਿਆ ਹੈ।

ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿਵੇਂ ਕ‌ਿ ਅਸੀ ਸਾਰੇ ਜਾਣਦੇ ਹਾਂ COVID – 19 ਨੂੰ ਹਾਲ ਹੀ ਵਿੱਚ ਵਿਸ਼‍ਵ ਸਿਹਤ ਸੰਗਠਨ ਵੱਲੋਂ ਮਹਾਮਾਰੀ ਐਲਾਨ ਦਿੱਤਾ ਗਿਆ ਹੈ । ਹੁਣ ਤੱਕ ਸਾਡੇ ਖੇਤਰ ਵਿੱਚ ਲਗਭਗ 150 ਮਾਮਲੇ ਸਾਹਮਣੇ ਆਏ ਹਨ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਮਜ਼ੋਰ ਸਮੂਹਾਂ ਤੱਕ ਪੁੱਜਣ ਲਈ ਵਿਸ਼ੇਸ਼ ਕੋਸ਼ਿਸ਼ ਕੀਤੀ। ਅਸੀਂ ਦੇਸ਼ ਭਰ ਵਿੱਚ ਆਪਣੇ ਮੈਡੀਕਲ ਸਟਾਫ ਨੂੰ ਟਰੇਨਿੰਗ ਦੇਣ ਸਣੇ ਆਪਣੀ ਪ੍ਰਣਾਲੀ ਵਿੱਚ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ਲਈ ਕੰਮ ਕੀਤਾ ਹੈ। ਤਿਆਰ ਰਹੋ ਪਰ ਘਬਰਾਓ ਨਾ… ਇਹੀ ਸਾਡਾ ਮੰਤਰ ਹੈ।

ਦੱਸ ਦਈਏ ਕਿ ਭਾਰਤ ਨੇ ਕੋਰੋਨਾ ਨੂੰ ਸੰਕਟ ਐਲਾਨ ਕਰ ਦਿੱਤਾ ਹੈ, ਤਾਂ ਉੱਥੇ ਹੀ ਦੇਸ਼ ਦੇ ਕਈ ਰਾਜਾਂ ਨੇ ਇਸ ਨੂੰ ਮਾਹਾਮਾਰੀ ਦਾ ਦਰਜਾ ਦਿੱਤਾ ਹੈ। ਕੋਰੋਨਾ ਨਾਲ ਲੜਨ ਲਈ ਸਰਕਾਰ ਹਰ ਇੱਕ ਇੰਤਜਾਮ ਕਰਨ ਵਿੱਚ ਲੱਗੀ ਹੋਈ ਹੈ। ਜਨਵਰੀ ਤੋਂ ਭਾਰਤ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਹੌਲੀ-ਹੌਲੀ ਯਾਤਰਾ ਪਾਬੰਦੀ ਵਧਾਈ। 1400 ਨਾਗਰਿਕਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਭਾਰਤ ‘ਚ ਕੋਰੋਨਾ ਦੀ ਜਾਂਚ ਲਈ 66 ਲੈਬਾਂ ਬਣਾਈਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਇਸ ਜਾਨਲੇਵਾ ਵਾਇਰਸ ਨਾਲ 135 ਤੋਂ ਵੱਧ ਦੇਸ਼ਾਂ ‘ਚ 5700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,50,000 ਤੋਂ ਵੱਧ ਲੋਕ ਇਸ ਦੀ ਲਪੇਟ ‘ਚ ਹਨ।

- Advertisement -

Share this Article
Leave a comment