ਨਤੀਜਿਆਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਗੱਠਜੋੜ ਨੂੰ ਲੈ ਕੇ ਭੱਠਲ ਨੇ ਦਿੱਤਾ ਵੱਡਾ ਬਿਆਨ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ, ਪਰ ਉਸ ਤੋਂ ਪਹਿਲਾਂ ਪਾਰਟੀਆਂ ਵਿੱਚ ਗੱਠਜੋੜ ਦੀਆ ਚਰਚਾਵਾਂ ਵੀ ਛਿੜ ਗਈਆ ਹਨ। ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਤੇ ਸਿਆਸੀ ਹਲਚਲ ਤੇਜ ਹੋ ਗਈ ਹੈ। ਇੱਕ ਪਾਸੇ ਅਕਾਲੀ ਦਲ ਤੇ ਬੀਜੇਪੀ ਦਾ ਫਿਰ ਗੱਠਜੋੜ ਹੋਣ ਦੀਆ ਚਰਚਾਵਾਂ ਨੇ ਤੇ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣ ਦੀ ਚਰਚਾ ਛਿੜ ਚੁੱਕੀ ਹੈ।

ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਵੱਡਾ ਬਿਆਨ ਦਿੰਦਿਆਂ ਗੱਠਜੋੜ ਦੇ ਸੰਕੇਤ ਦਿੱਤੇ ਹਨ, ਕਿ ਜੇਕਰ ਬਹੁਮਤ ਨਹੀਂ ਆਉਦਾਂ ਤਾਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਸਕਦਾ।

ਕਾਂਗਰਸ ਦੀ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਜੇਕਰ ਬਹੁਮਤ ਨਾਂ ਮਿਲਿਆ ਤਾਂ ਕਾਂਗਰਸ, ਆਮ ਆਦਮੀ ਪਾਰਟੀ ਨਾਲ ਵੀ ਗੱਠਜੋੜ ਕਰਕੇ ਸਰਕਾਰ ਬਣਾ ਸਕਦੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਹੁਣ ਕੁਝ ਦਿਨ ਬਾਕੀ ਬਚੇ ਹਨ। ਇਸ ਵਾਰ ਕਿਸੇ ਵੀ ਸਿਆਸੀ ਧਿਰ ਨੂੰ ਬਹੁਮਤ ਨਾ ਮਿਲਣ ਦੇ ਕਿਆਸਾਂ ਵਿਚਾਲੇ ਕਾਂਗਰਸ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ, ਪਰ ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਕਾਂਗਰਸ ਤੇ ਆਪ ਦਾ ਗੱਠਜੋੜ ਹੁੰਦਾ ਤਾਂ ਮੁੱਖ ਮੰਤਰੀ ਆਪ ਦਾ ਹੋਵੇਗਾ ਜਾਂ ਕਾਂਗਰਸ ਦਾ ਕਿਉਕਿ ਦੋਵਾਂ ਪਾਰਟੀਆ ਵੱਲੋਂ ਸੀਐੱਮ ਉਮੀਦਵਾਰ ਚਿਹਰੇ ਐਲਾਨੇ ਹੋਏ ਹਨ ਤਾਂ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਜਿਸਦੀ ਪਾਰਟੀ ਵੱਧ ਸੀਟਾਂ ਹਾਸਲ ਕਰੇਗੀ ਜ਼ਾਹਿਰ ਹੈ ਕਿ ਸੀਐੱਮ ਕਾਂਗਰਸ ਪਾਰਟੀ ਦਾ ਹੀ ਬਣੇਗਾ ਕਾਂਗਰਸ ਹੀ ਸਰਕਾਰ ਬਣਾਏਗੀ ਉਧਰ, ਦੂਜੇ ਪਾਸੇ ਆਪ ਦਾ ਕਹਿਣਾ ਕਿ ਉਹਨਾਂ ਨੂੰ ਗੱਠਜੋੜ ਦੀ ਕੋਈ ਲੋੜ ਨਹੀਂ ਪਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment