ਅਲੈਕਸੀ ਨੇਵਲਨੀ ਦੀ ਮੌਤ ‘ਤੇ ਮਚਿਆ ਹੰਗਾਮਾ, ਪਤਨੀ ਨੇ ਪੁਤਿਨ ‘ਤੇ ਲਗਾਏ ਗੰਭੀਰ ਦੋਸ਼

Rajneet Kaur
3 Min Read

ਨਿਊਜ਼ ਡੈਸਕ: ਜੇਲ ਵਿਚ ਬੰਦ ਰੂਸ ਦੇ ਵਿਰੋਧੀ ਲੀਡਰ ਅਲੈਕਸੀ ਨਵੈਲਨੀ ਦੀ ਮੌਤ ਹੋ ਗਈ ਹੈ। ਰੂਸ ‘ਚ ਰਾਸ਼ਟਰਪਤੀ ਪੁਤਿਨ ਦੇ ਵਿਰੋਧੀ ਅਲੈਕਸੀ ਨਾਵਲਨੀ ਦੀ ਜੇਲ ‘ਚ ਮੌਤ ਦੀ ਖਬਰ ਪੂਰੀ ਦੁਨੀਆ ‘ਚ ਸੁਰਖੀਆਂ ‘ਚ ਹੈ। ਹੁਣ ਨੇਵਲਨੀ ਦੀ ਪਤਨੀ ਯੂਲੀਆ ਨਵਲਨਾਯਾ ਨੇ ਕਿਹਾ ਹੈ ਕਿ ਜੇਕਰ ਨੇਵਲਨੀ ਦੀ ਮੌਤ ਦੀ ਖਬਰ ਸੱਚੀ ਹੈ ਤਾਂ ਪੁਤਿਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਿਸ਼ਚਿਤ ਤੌਰ ‘ਤੇ ਸਜ਼ਾ ਦਿੱਤੀ ਜਾਵੇਗੀ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਪੁਤਿਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਅਲੈਕਸੀ ਨੇਵਲਨੀ ਦੀ ਮੌਤ ਦੇ ਪਿੱਛੇ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅਸਲ ਵਿੱਚ ਕੀ ਹੋਇਆ ਸੀ। ਪਰ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਵਲਨੀ ਦੀ ਮੌਤ ਪੁਤਿਨ ਅਤੇ ਉਸਦੇ ਸਾਥੀਆਂ ਕਾਰਨ ਹੋਈ ਹੈ। ਅਲੈਕਸੀ ਨੇਵਲਨੀ ਦੀ ਰਹੱਸਮਈ ਮੌਤ ਨੂੰ ਲੈ ਕੇ ਰੂਸ ਸਮੇਤ ਪੂਰੀ ਦੁਨੀਆ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਫਰਾਂਸ ਤੋਂ ਲੈ ਕੇ ਇਟਲੀ ਤੱਕ ਅਤੇ ਬ੍ਰਿਟੇਨ ਤੋਂ ਲੈ ਕੇ ਬੁਲਗਾਰੀਆ ਤੱਕ ਪੁਤਿਨ ਦੀ ਆਲੋਚਨਾ ਹੋ ਰਹੀ ਹੈ।

ਪੁਤਿਨ ਦੇ ਖਿਲਾਫ ਲੋਕ ਸੜਕਾਂ ‘ਤੇ ਨਿਕਲ ਆਏ ਹਨ। ਦੁਨੀਆ ਦੇ ਕਈ ਦੇਸ਼ਾਂ ‘ਚ ਲੋਕਾਂ ਨੇ ਰੂਸੀ ਹਾਈ ਕਮਿਸ਼ਨ ਦਾ ਘਿਰਾਓ ਕੀਤਾ ਅਤੇ ਪੁਤਿਨ ਨੂੰ ਕੋਸਦੇ ਹੋਏ ਦੇਖਿਆ ਗਿਆ। ਰੂਸ ਦੀ ਰਾਜਧਾਨੀ ਮਾਸਕੋ ਵਿੱਚ ਲੋਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਅਲੈਕਸੀ ਨੇਵਲਨੀ ਨੂੰ ਸ਼ਰਧਾਂਜਲੀ ਦਿੱਤੀ। ਮਾਸਕੋ ਪੁਲਿਸ ਨੇ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਜਰਮਨੀ ਦੀ ਰਾਜਧਾਨੀ ਬਰਲਿਨ ‘ਚ ਲੋਕਾਂ ਨੇ ਪੁਤਿਨ ਨੂੰ ਕਾਤਲ ਦੱਸਦੇ ਹੋਏ ਰੂਸੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ।

ਪੁਤਿਨ ਦੇ ਕੱਟੜ ਵਿਰੋਧੀ ਅਲੈਕਸੀ ਨਾਵਲਨੀ ਨੂੰ ਜੇਲ੍ਹ ਵਿੱਚ ਜ਼ਹਿਰ ਦੇ ਦਿੱਤਾ ਗਿਆ ਅਤੇ ਜੇਲ੍ਹ ਸਟਾਫ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਅਲੈਕਸੀ ਨੇਵਲਨੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਬਿਲਕੁਲ ਸਿਹਤਮੰਦ ਨਜ਼ਰ ਆ ਰਹੇ ਹਨ। ਇਹ ਵੀਡੀਓ ਉਨ੍ਹਾਂ ਦੀ ਮੌਤ ਤੋਂ ਇਕ ਦਿਨ ਪਹਿਲਾਂ ਭਾਵ 15 ਫਰਵਰੀ ਦਾ ਹੈ। ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਨਵਲਨੀ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਸਨ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

 

 

Share this Article
Leave a comment