ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ 9 ਸਾਲ ਪੁਰਾਣੇ ਟਵਿਟਸ

TeamGlobalPunjab
1 Min Read

ਮੁੰਬਈਬਾਲੀਵੁੱਡ ਐਕਟਰਸ ਸ਼ਿਲਪਾ ਸ਼ੈੱਟੀ ਕੁੰਦਰਾ ਦੇ ਪਤੀ ਰਾਜ ਕੁੰਦਰਾ ਨੂੰ ਕਈ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ‘ਚ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਰਾਜ ਕੁੰਦਰਾ ਨਾਲ 11 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ‘ਤੇ ਅਸ਼ਲੀਲ ਫਿਲਮਾਂ ਬਣਾਉਣ ਦਾ ਦੋਸ਼ ਹੈ। ਉੱਥੇ ਇਨ੍ਹਾਂ ਦੋਸ਼ਾਂ ਵਿਚਕਾਰ ਰਾਜ ਕੁੰਦਰਾ ਦੇ ਪੁਰਾਣੇ ਟਵੀਟਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।

ਪੁਰਾਣੇ ਟਵੀਟਸ ‘ਚ ਕੁੰਦਰਾ ਨੇ ਅਡਲਟ ਫ਼ਿਲਮਾਂ ਤੇ ਜਿਸਮਫਰੋਸ਼ੀ ਨੂੰ ਲੈ ਕੇ ਗੱਲਬਾਤ ਕੀਤੀ ਸੀ। ਟਵੀਟ ‘ਚ ਰਾਜ ਕੁੰਦਰਾ ਨੇ ਸਵਾਲ ਕੀਤਾ ਸੀ ਕਿ ਕੈਮਰੇ ਦੇ ਸਾਹਮਣੇ ਅਡਲਟ ਫ਼ਿਲਮ ਬਣਾਉਣ ਲਈ ਕਿਸੇ ਨੂੰ ਭੁਗਤਾਨ ਕਰਨਾ ਕਾਨੂੰਨੀ ਕਿਉਂ ਹੈ ਤੇ ਜਿਸਮਫਰੋਸ਼ੀ ਅਡਲਟ ਫ਼ਿਲਮਾਂ ਤੋਂ ਕਿਵੇਂ ਵੱਖ ਹੈ। ਰਾਜ ਕੁੰਦਰਾ ਨੇ ਇਹ ਸਵਾਲ ਸਾਲ 2012 ‘ਚ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਰਾਹੀਂ ਕੀਤਾ ਸੀ।

ਕੁੰਦਰਾ ਨੇ ਮਈ 2012 ਵਿਚ ਇਸੇ ਤਰ੍ਹਾਂ ਦਾ ਇੱਕ ਹੋਰ ਟਵਿਟ ਕੀਤਾਜਿਸ ਵਿੱਚ ਉਸ ਨੇ ਲਿਖਿਆ, ‘ਭਾਰਤਅਦਾਕਾਰ ਕ੍ਰਿਕਟ ਖੇਡ ਰਹੇ ਹਨਕ੍ਰਿਕਟਰ ਰਾਜਨੀਤੀ ਖੇਡ ਰਹੇ ਹਨਸਿਆਸਤਦਾਨ ਪੋਰਨ ਦੇਖ ਰਹੇ ਹਨ ਤੇ ਪੋਰਨ ਸਟਾਰ ਅਦਾਕਾਰ ਬਣ ਰਹੇ ਹਨ।

- Advertisement -

ਸੋਸ਼ਲ ਮੀਡੀਆ ‘ਤੇ ਇਹ ਸਾਰੇ ਟਵਿਟਸ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

Share this Article
Leave a comment