ਚੰਡੀਗੜ੍ਹ – ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਟਵਿੱਟਰ ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਉਹ ਇਸ ਗੱਲ ਤੋਂ ਵਧੇਰੇ ਦੁਖੀ ਹਨ ਕਿ “ਕਸੋਆਣਾ ਪਿੰਡ ਦੇ ਕਾਂਗਰਸੀ ਵਰਕਰ ਇਕਬਾਲ ਸਿੰਘ ਜਿਸ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ 10 ਮਾਰਚ ਨੂੰ ਸਿਰ ਤੇ ਸੱਟ ਮਾਰ ਜ਼ਖਮੀ ਕਰ ਦਿੱਤਾ ਸੀ, ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਉਹ ਇਸ ਤੋਂ ਵੀ ਜ਼ਿਆਦਾ ਦੁਖੀ ਇਸ ਗੱਲ ਤੋਂ ਹਨ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਅੱਜ ਦੀ ਤਰੀਕ ਤੱਕ ਵੀ ਗ੍ਰਿਫਤਾਰ ਨਹੀਂ ਹੋਏ ਹਨ। ਉਮੀਦ ਕਰਦਾ ਹਨ ਇਹ ਤਾਂ ਬਦਲਾਅ ਨਹੀਂ ਹੈ ?”
I’m saddened to say that congress worker Iqbal of V Kassoana (Zira) has succumbed to head injuries inflicted by @AamAadmiParty workers on 10th march.More saddened that culprits haven’t been arrested till date! I hope this isn’t the “Badlav”?-khaira https://t.co/bAKqZSNpaM pic.twitter.com/KFRdBUzcq3
— Sukhpal Singh Khaira (@SukhpalKhaira) March 29, 2022
- Advertisement -
ਦੱਸ ਦਈਏ ਕਿ ਜ਼ੀਰਾ ਦੇ ਸਦਰ ਥਾਣੇ ‘ਚ 10 ਮਾਰਚ ਨੂੰ ਧਾਰਾ 307 ਤਹਿਤ ਇੱਕ ਐਫਆਈਆਰ ਦਰਜ ਹੋਈ ਸੀ ਜਿਸ ਵਿੱਚ ਦੋਸ਼ ਆਇਦ ਕੀਤੇ ਗਏ ਸਨ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਥਿਤ ਤੌਰ ਦੇ ਕਸੋਆਣਾ ਪਿੰਡ ਦੇ ਇਕਬਾਲ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ ਤੇ ਉਸ ਦੇ ਸਿਰ ਦੇ ਗੰਭੀਰ ਚੋਟਾਂ ਲਗੀਆਂ ਸਨ ਜਿਸ ਦੇ ਕਾਰਨ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਤੇ ਜਿੱਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ।