ਔਰਤਾਂ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਕਰਕੇ ਸਸਪੈਂਡ ਹੋਏ ਹਾਰਦਿਕ ਤੇ ਰਾਹੁਲ

Prabhjot Kaur
2 Min Read

ਚੰਡੀਗੜ੍ਹ: ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੇ ਕਰਨ ਜੌਹਰ ਦੇ ਟੀਵੀ ਪ੍ਰੋਗਰਾਮ ‘ਕੌਫ਼ੀ ਵਿਦ ਕਰਨ’ ‘ਚ ਅਜਿਹੇ ਜਵਾਬ ਦਿੱਤੇ ਜਿਸ ਕਾਰਨ ਕਰੋੜਾਂ ਭਾਰਤੀ ਕ੍ਰਿਕਟ ਫੈਨਜ਼ ਦਾ ਦਿਲ ਟੁੱਟ ਗਿਆ। ਉਨ੍ਹਾਂ ਵੱਲੋਂ ਸ਼ੋਅ ਦੌਰਾਨ ਔਰਤਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਕਰਕੇ ਸ਼ੁੱਕਰਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਆਸਟ੍ਰੇਲੀਆ ਤੋਂ ਪਹਿਲੀ ਚੱਲਣ ਵਾਲੀ ਉਡਾਣ ਤੋਂ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।
rahul hardik pandya suspended
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਪਾਂਡਿਆ ਤੇ ਰਾਹੁਲ ਦੀਆਂ ਟਿੱਪਣੀਆਂ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਦੇ ਕੁਝ ਘੰਟਿਆਂ ਬਾਅਦ ਹੀ ਬੀਸੀਸੀਆਈ ਨੇ ਜਾਂਚ ਹੋਣ ਤਕ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਇਹ ਦੋਵੇਂ ਸ਼ਨੀਵਾਰ ਤੋਂ ਆਸਟ੍ਰੇਲੀਆ ਖ਼ਿਲਾਫ਼ ਇੱਕ ਰੋਜ਼ਾ ਮੈਚ ਵਿੱਚ ਨਹੀਂ ਖੇਡ ਸਕਣਗੇ।

ਦਰਅਸਲ, ਪਾਂਡਿਆ ਨੇ ਪ੍ਰੋਗਰਾਮ ‘ਕੌਫ਼ੀ ਵਿਦ ਕਰਨ’ ਦੌਰਾਨ ਕਈ ਮਹਿਲਾਵਾਂ ਨਾਲ ਸਬੰਧ ਹੋਣ ਬਾਰੇ ਦਾਅਵਾ ਕੀਤਾ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਇਸ ਮਾਮਲੇ ਬਾਰੇ ਉਹ ਆਪਣੇ ਪਰਿਵਾਰ ਨਾਲ ਵੀ ਖੁੱਲ੍ਹ ਕੇ ਗੱਲ ਕਰਦਾ ਹੈ। ਇਸ ਬਿਆਨ ’ਤੇ ਕਾਫੀ ਵਿਵਾਦ ਹੋਇਆ। ਹਾਲਾਂਕਿ ਉਨ੍ਹਾਂ ਇਸ ਬਿਆਨ ‘ਤੇ ਮੁਆਫ਼ੀ ਵੀ ਮੰਗ ਲਈ ਸੀ।
rahul hardik pandya suspended
ਹੁਣ ਜੇ ਇਨ੍ਹਾਂ ਨੂੰ ਭਾਰਤ ਬੁਲਾਇਆ ਗਿਆ ਤਾਂ ਉਨ੍ਹਾਂ ਦੀ ਥਾਂ ਰਿਸ਼ਭ ਪੰਤ ਤੇ ਮਨੀਸ਼ ਪਾਂਡੇ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਵਾਦ ਤੋਂ ਬਾਅਦ ਬੀਸੀਸੀਆਈ ਖਿਡਾਰੀਆਂ ਨੂੰ ਮਨੋਰੰਜਨ ਨਾਲ ਸਬੰਧਤ ਪ੍ਰੋਗਰਾਮਾਂ ਵਿੱਚ ਜਾਣੋਂ ਵੀ ਰੋਕ ਸਕਦਾ ਹੈ।

Share this Article
Leave a comment