ਬੇਬੇ ਮਹਿੰਦਰ ਕੌਰ ਨੇ ਠੋਕਿਆ ਕੰਗਨਾ ਰਣੌਤ ਖਿਲਾਫ਼ ਮਾਣਹਾਨੀ ਦਾ ਮੁਕੱਦਮਾ

TeamGlobalPunjab
1 Min Read

ਬਠਿੰਡਾ : ਕਿਸਾਨੀ ਅੰਦੋਲਨ ਅਤੇ ਮਹਿਲਾ ਬਜ਼ੁਰਗ ਮਹਿੰਦਰ ਕੌਰ ‘ਤੇ ਸਵਾਲ ਖੜੇ ਕਰਨ ਵਾਲੀ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਬਜ਼ੁਰਗ ਮਹਿੰਦਰ ਕੌਰ ਨੇ ਬਠਿੰਡਾ ਦੀ ਅਦਾਲਤ ਵਿੱਚ ਕੰਗਨਾ ਖਿਲਾਫ਼ ਮਾਣਹਾਨੀ ਦਾ ਮੁਕਦਮਾ ਦਰਜ ਕਰਵਾਇਆ ਹੈ। ਮਹਿੰਦਰ ਕੌਰ ਤੋਂ ਪਹਿਲਾਂ ਵੀ ਜ਼ੀਰਕਪੁਰ ਦੇ ਇੱਕ ਵਕੀਲ ਵੱਲੋਂ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਸੀ।

ਕੰਗਨਾ ਰਣੌਤ ਨੇ ਟਵੀਟਰ ‘ਤੇ ਕਿਸਾਨ ਅੰਦੋਲਨ ‘ਤੇ ਸਵਾਲ ਖੜੇ ਕੀਤੇ ਸਨ। ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਬੇਬੇ ਮਹਿੰਦਰ ਕੌਰ ਦੀਆਂ ਟਵਿੱਟਰ ‘ਤੇ ਫੋਟੋਆਂ ਸ਼ੇਅਰ ਕਰਕੇ ਕਿਹਾ ਸੀ ਕਿ ਅਜਿਹੀਆਂ ਮਹਿਲਾਵਾਂ “100-100 ਰੁਪਏ ਲੈ ਕੇ ਧਰਨੇ ‘ਚ ਸ਼ਾਮਲ ਹੁੰਦੀਆਂ ਹਨ। ਜਿਸ ਤੋਂ ਬਾਅਦ ਕੰਗਨਾ ਖਿਲਾਫ਼ ਲੋਕਾਂ ਨੇ ਕਾਫ਼ੀ ਭੜਾਸ ਕੱਢੀ ਸੀ। ਕੰਗਨਾ ਨੇ ਟਵਿੱਟਰ ‘ਤੇ ਬੇਬੇ ਮਹਿੰਦਰ ਕੌਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ। ਜਿਸ ਮਗਰੋਂ ਸੋਸ਼ਲ ਮੀਡੀਆ ‘ਤੇ ਹੰਗਾਮਾ ਮੱਚ ਗਿਆ ਸੀ। ਇਸ ਪੋਸਟ ਤੋਂ ਬਾਅਦ ਦਿਲਜੀਤ ਦੋਸਾਂਝ ਅਤੇ ਕੰਗਨਾ ਵਿਚਾਲੇ ਟਵਿੱਟਰ ਵਾਰ ਵੀ ਸ਼ੁਰੂ ਹੋ ਗਈ ਸੀ ਜੋ ਅੱਜ ਵੀ ਜਾਰੀ ਹੈ। ਦੂਜੇ ਪਾਸੇ ਕਿਸਾਨੀ ਸੰਘਰਸ਼ ਨਾਲ ਜੁੜੇ ਲੋਕਾਂ ਨੇ ਵੀ ਕੰਗਨਾ ਦੇ ਟਵੀਟ ਦੀ ਨਿਖੇਧੀ ਕੀਤੀ ਸੀ। ਹੁਣ ਬਜ਼ੁਰਗ ਮੋਹਿੰਦਰ ਕੌਰ ਨੇ ਵੀ ਕੰਗਨਾ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ।

- Advertisement -

Share this Article
Leave a comment