ਲਾਕਡਾਊਨ ਰਿਹਾ ਫੇਲ੍ਹ, ਹੁਣ ਅੱਗੇ ਦੀ ਰਣਨੀਤੀ ਦੱਸੇ ਮੋਦੀ ਸਰਕਾਰ਼: ਰਾਹੁਲ ਗਾਂਧੀ

TeamGlobalPunjab
2 Min Read

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਇੱਕਮਾਤਰ ਅਜਿਹਾ ਦੇਸ਼ ਹੈ ਜਿੱਥੇ ਵਾਇਰਸ ਤੇਜੀ ਨਾਲ ਵੱਧ ਰਿਹਾ ਹੈ ਅਤੇ ਅਸੀ ਲਾਕਡਾਉਨ ਨੂੰ ਹਟਾ ਰਹੇ ਹਾਂ। ਲਾਕਡਾਉਨ ਦਾ ਉਦੇਸ਼ ਅਸਫਲ ਹੋ ਗਿਆ ਹੈ, ਭਾਰਤ ਇੱਕ ਅਸਫਲ ਲਾਕਡਾਊਨ ਦੇ ਨਤੀਜੇ ਦਾ ਸਾਹਮਣਾ ਕਰ ਰਿਹਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਲਾਕਡਾਉਨ ਦੀ 4 ਸ‍ਟੇਜ ਫੇਲ ਹੋ ਚੁੱਕੀ ਹੈ, ਅਜਿਹੇ ਵਿੱਚ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅੱਗੇ ਲਈ ਉਨ੍ਹਾਂ ਦੀ ਕੀ ਰਣਨੀਤੀ ਹੈ। ਮਜ਼ਦੂਰਾਂ ਲਈ ਕੀ ਵਿਵਸਥਾ ਹੈ , MSMEs ਨੂੰ ਕਿਵੇਂ ਖੜਾ ਕਰਨਗੇ ? ਸਰਕਾਰ ਕਹਿੰਦੀ ਹੈ ਕਿ GDP ਦਾ 10 % ਪੈਕੇਜ ਦੇ ਰੂਪ ਵਿੱਚ ਦਿੱਤਾ ਹੈ ਪਰ ਅਸਲ ਵਿੱਚ 1 ਫੀਸਦੀ ਹੀ ਮਿਲਿਆ ਹੈ। ਮਜਦੂਰਾਂ ਨਾਲ ਮੁਲਾਕਾਤ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਕੁੱਝ ਨੇ ਕਿਹਾ ਕਿ ਸਾਡਾ ਭਰੋਸਾ ਟੁੱਟ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਦੇ ਮੂੰਹ ਤੋਂ ਇਹ ਸੁਣਨਾ ਪਸੰਦ ਨਹੀਂ, ਚਾਹੇ ਅਮੀਰ ਹੋਵੇ ਜਾਂ ਗਰੀਬ । ਸਰਕਾਰ ਹੁਣ ਵੀ ਉਨ੍ਹਾਂ ਦੀ ਮਦਦ ਕਰ ਸਕਦੀ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਦੇਸ਼ ਅਤੇ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਾਕਡਾਉਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ, ਪਰ ਹੁਣ ਤੱਕ ਇਸ ਦੀ ਰਫਤਾਰ ਵਿੱਚ ਕਮੀ ਦੇਖਣ ਨੂੰ ਨਹੀਂ ਮਿਲ ਰਹੀ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਤੇਜ ਰਫ਼ਤਾਰ ਨਾਲ ਹੋਰ ਵਧਦਾ ਹੀ ਜਾ ਰਿਹਾ ਹੈ ਅਤੇ ਇਸ ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 1 ਲੱਖ 45 ਹਜਾਰ ਦੇ ਪਾਰ ਹੋ ਗਈ ਹੈ। ਜਿਨ੍ਹਾਂ ‘ਚੋਂ 4,167 ਲੋਕਾਂ ਦੀ ਮੌਤ ਹੋਈ ਹੈ ਅਤੇ 60,490 ਲੋਕ ਠੀਕ ਹੋ ਚੁੱਕੇ ਹਨ।

Share this Article
Leave a comment