ਭਾਰਤ ‘ਚ ਲਗਾਤਾਰ ਵਧ ਰਹੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ

TeamGlobalPunjab
3 Min Read

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ( WHO ) ਨੇ ਕੋਰੋਨਾ ਨੂੰ ਮਹਾਮਾਰੀ ਐਲਾਨ ਦਿੱਤਾ ਹੈ। WHO ਦੇ ਮੁੱਖੀ ਨੇ ਕਿਹਾ ਕਿ ਕੋਵਿਡ – 19 ਨੂੰ ਪੈਨਡੇਮਿਕ (ਵਿਸ਼ਵਵਿਆਪੀ ਮਹਾਮਾਰੀ) ਮੰਨਿਆ ਜਾ ਸਕਦਾ ਹੈ। ਉੱਥੇ ਹੀ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 73 ਹੋ ਗਈ ਹੈ।

S. No. Name of State / UT Total Confirmed cases (Indian National) Total Confirmed cases ( Foreign National )
1 Delhi 6 0
2 Haryana 0 14
3 Kerala 17 0
4 Rajasthan 1 2
5 Telengana 1 0
6 Uttar Pradesh 10 1
7 Union Territory of Ladakh 3 0
8 Tamil Nadu 1 0
9 Union Territory of Jammu and Kashmir 1 0
10 Punjab 1 0
11 Karnataka 4 0
12 Maharashtra 11 0
Total number of confirmed cases in India 56 17

- Advertisement -

ਵਿਦੇਸ਼ੀ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਲੋਕਸਭਾ ਵਿੱਚ ਕਿਹਾ ਕਿ ਕੋਰੋਨਾਵਾਇਰਸ ਦਾ ਫੈਲਣਾ ਚਿੰਤਾ ਦਾ ਵਿਸ਼ਾ ਹੈ, ਸਾਨੂੰ ਜ਼ਿੰਮੇਦਾਰੀ ਦੇ ਨਾਲ ਕਦਮ ਚੁੱਕਣ ਦੀ ਜ਼ਰੂਰਤ ਹੈ। ਉੱਥੇ ਹੀ ਦਿੱਲੀ ਉੱਚ ਅਦਾਲਤ ਨੇ ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜਰ ਕੇਂਦਰ ਨੂੰ ਈਰਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਸੰਪਰਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਦਿੱਲੀ ਉੱਚ ਅਦਾਲਤ ਨੇ ਕੇਂਦਰ ਨੂੰ ਕਿਹਾ ਹੈ ਕਿ ਈਰਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਉੱਥੋਂ ਕੱਢਣ ਲਈ ਕੋਈ ਉਚਿਤ ਯੋਜਨਾ ਦੱਸੀ ਜਾਵੇ।

ਡਬਲਿਊ.ਐਚ.ਓ. ਦੇ ਪ੍ਰਧਾਨ ਟੇਡ੍ਰੋਸ ਗ੍ਰੈਬੇਸਿਸ ਨੇ ਕਿਹਾ, “ਅਸੀਂ ਕੋਰੋਨਾ ਵਰਗੀ ਮਹਾਮਾਰੀ ਪਹਿਲਾਂ ਕਦੇ ਨਹੀਂ ਵੇਖੀ। ਡਬਲਿਊ.ਐਚ.ਓ. ਕੋਰੋਨਾ ਦੇ ਫੈਲਣ ਅਤੇ ਗੰਭੀਰਤਾ ਦੇ ਚਿੰਤਾਜਨਕ ਪੱਧਰਾਂ ਤੋਂ ਚਿੰਤਤ ਹੈ। ਸਾਡੇ ਮੁਲਾਂਕਣ ਦੇ ਅਨੁਸਾਰ ਕੋਰੋਨਾ ਨੂੰ ਮਹਾਮਾਰੀ ਐਲਾਨਿਆ ਜਾ ਸਕਦਾ ਹੈ। ਸਾਡਾ ਕੰਮ ਲੋਕਾਂ ਦੀ ਸਿਹਤ ਦੀ ਰੱਖਿਆ ਕਰਨਾ ਹੈ। ਅਸੀਂ ਕੋਰੋਨਾ ਵਾਇਰਸ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਕਈ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।

- Advertisement -

Share this Article
Leave a comment