ਮੁੱਖ ਮੰਤਰੀ ਸਾਹਿਬ ਨੂੰ ਅਪੀਲ: ਡਾ. ਹਰਸ਼ਿੰਦਰ ਕੌਰ

TeamGlobalPunjab
1 Min Read

-ਡਾ. ਹਰਸ਼ਿੰਦਰ ਕੌਰ

ਮਾਣਯੋਗ ਮੁੱਖ ਮੰਤਰੀ ਜੀ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਾਸਤੇ ਪੰਜਾਬ ‘ਚ ਸ਼ਲਾਘਾਯੋਗ ਕਦਮ ਚੁੱਕੇ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਵੀ ਭਾਰਤ ਵਿੱਚ ਘੱਟ ਸਹੂਲਤਾਂ ਹੋਣ ਦੇ ਬਾਵਜੂਦ ਲੋਕਾਂ ਦੇ ਸਮਰਥਨ ਸਦਕਾ ਹਾਲੇ ਤੱਕ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਬੜੀ ਚੰਗੇ ਤਰੀਕੇ ਨਾਲ ਰੋਕਿਆ ਹੋਇਆ ਹੈ। ਲੋਕਾਂ ਵੱਲੋਂ ਕਰਫਿਊ ਵਿਚਲੀ ਢਿੱਲ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਸੜਕਾਂ ‘ਤੇ ਆਵਾਜਾਈ ਵਧਾ ਦਿੱਤੀ ਗਈ ਹੈ, ਜੋ ਅਜਿਹੇ ਮੌਕੇ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸ ਵਾਸਤੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਅਪੀਲ ਹੈ ਕਿ ਉਹ ਪੁਲਿਸ ਕਰਮੀਆਂ, ਸਿਹਤ ਕਰਮੀਆਂ ਤੇ ਮੀਡੀਆ ਦੇ ਯੋਧਿਆਂ ਨਾਲ ਸਹਿਯੋਗ ਕਰਨ ਅਤੇ ਆਪਣੇ ਟੱਬਰ ਬਚਾਉਣ। ਉੱਥੇ ਹੀ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਹੈ ਕਿ ਉਹ ਲਾਕਡਾਊਨ ਨੂੰ ਥੋੜ੍ਹਾ ਹੋਰ ਵਧਾ ਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਸਖਤੀ ਨਾਲ ਹਦਾਇਤਾਂ ਦੇਣ ਤਾਂ ਅਸੀਂ ਰਲ ਮਿਲਕੇ ਕੋਰੋਨਾ ਵਿਰੁੱਧ ਜੰਗ ਜਿੱਤ ਸਕਦੇ ਹਾਂ। ਇਹ ਸਮੂਹਿਕ ਯੋਗਦਾਨ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।


Share this Article
Leave a comment