ਜ਼ਹਿਰੀਲੀ ਸ਼ਰਾਬ ਮੁੱਦੇ ਤੇ ਮਜੀਠੀਆ ਨੇ ਘੇਰਿਆ DGP, ਮਾਮਲੇ ਦੀ ਖੋਲ੍ਹ ਦਿੱਤੀ ਪੋਲ !

TeamGlobalPunjab
2 Min Read

ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਹੱਤਿਆ ਕਾਂਡ ਮਾਮਲੇ ਵਿੱਚ ਹੁਣ ਅਕਾਲੀ ਦਲ ਨੇ ਐਸਐਸਪੀ ਧਰੁਵ ਦਹੀਆ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਡੀਜੀਪੀ ਦਿਨਕਰ ਗੁਪਤਾ ਐਸਐਸਪੀ ਧਰੁਵ ਦਹੀਆ ਦੀ ਪਿੱਠ ਥਾਪੜ ਰਹੇ ਹਨ। ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜਦੋਂ ਲੋਕਾਂ ਦੀਆਂ ਮੌਤਾਂ ਹੋਈਆਂ ਤਾਂ ਤਰਨ ਤਾਰਨ ਦੇ ਐਸਐਸਪੀ ਧਰੁਵ ਦਹੀਆ ਸਨ। ਧਰੁਵ ਦਹੀਆ ਵਿਵਾਦਾਂ ‘ਚ ਨਾ ਆਉਣ ਇਸ ਲਈ ਡੀਜੀਪੀ ਦਿਨਕਰ ਗੁਪਤਾ ਨੇ ਉਨ੍ਹਾਂ ਦਾ ਤਬਾਦਲਾ ਅੰਮ੍ਰਿਤਸਰ ਦਿਹਾਤੀ ਵਿੱਚ ਕਰ ਦਿੱਤਾ ਹੈ। ਐੱਸਐੱਸਪੀ ਧਰੁਵ ਦਹੀਆ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਮਾਫੀਆ ਨੂੰ ਫੜਨ ‘ਚ ਨਾਕਾਮਯਾਬ ਹੋਏ ਹਨ। ਪਰ ਡੀਜੀਪੀ ਦਿਨਕਰ ਗੁਪਤਾ ਨੇ ਧਰੁਵ ਦਹੀਆ ਨੂੰ ਇਨਾਮ ਦੇਣ ਵਜੋਂ ਉਨ੍ਹਾਂ ਦਾ ਟਰਾਂਸਫਰ ਕਰ ਦਿੱਤਾ ਹੈ।

ਦੱਸ ਦਈਏ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ ਮੌਤਾਂ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਐਸਐਸਪੀ ਦੇ ਤਬਾਦਲੇ ਕਰ ਦਿੱਤੇ ਗਏ ਸਨ। ਤਰਨ ਤਾਰਨ ਦੇ ਤਤਕਾਲੀ ਐਸਐਸਪੀ ਧਰੁਵ ਦਹੀਆ ਦਾ ਟਰਾਂਸਫਰ ਅੰਮ੍ਰਿਤਸਰ ਦਿਹਾਤੀ ਵਿੱਚ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ਧਰੁਮਨ ਐੱਚ. ਨਿੰਬਲੇ ਨੂੰ ਐੱਸਐੱਸਪੀ ਤੈਨਾਤ ਕੀਤਾ ਗਿਆ। ਨਵੇਂ SSP ਧਰੂਮਨ ਨੇ ਤਰਨ ਤਾਰਨ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਸਨ। SSP ਧਰੂਮਨ ਨੇ ਕਿਹਾ ਸੀ ਕਿ ਪੁਲਿਸ ਵੱਲੋਂ ਅਣਗਹਿਲੀ ਕੀਤੀ ਗਈ ਜਿਸ ਕਾਰਨ ਇੰਨਾ ਵੱਡਾ ਹੱਤਿਆ ਕਾਂਡ ਵਾਪਰਿਆ।


ਇਸ ਕਾਰਨ ਅਕਾਲੀ ਦਲ ਵੱਲੋਂ ਹੁਣ ਤਰਨ ਤਾਰਨ ਦੇ ਤਤਕਾਲੀ ਐਸਐਸਪੀ ਧਰੁਵ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਬਿਕਰਮ ਮਜੀਠੀਆ ਨੇ ਕਿਹਾ ਕੇ ਐੱਸਐੱਸਪੀ ਧਰੁਵ ਦਹੀਆ ਦੀ ਨਾਲਾਇਕੀ ਪਹਿਲਾਂ ਵੀ ਖੰਨਾ ਵਿੱਚ ਦੇਖਣ ਨੂੰ ਮਿਲੀ ਸੀ ਜਦੋਂ ਉਨ੍ਹਾਂ ਦੇ ਉੱਪਰ ਜਲੰਧਰ ਦੇ ਇੱਕ ਪਾਦਰੀ ਦੇ ਕਰੋੜਾਂ ਰੁਪਏ ਖੁਰਦ ਬੁਰਦ ਕਰਨ ਦੇ ਇਲਜ਼ਾਮ ਲੱਗੇ ਸਨ ਅਤੇ ਹੁਣ ਤਰਨ ਤਾਰਨ ‘ਚ ਧਰੁਵ ਸ਼ਰਾਬ ਮਾਫੀਆ ਨੂੰ ਨਹੀਂ ਰੋਕ ਸਕੇ।

Share this Article
Leave a comment