ਚੰਡੀਗੜ੍ਹ: ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਐਤਵਾਰ ਨੂੰ ਲੈਕਮੇ ਫ਼ੈਸ਼ਨ ਵੀਕ ਵਿੱਚ ਰੈਂਪ ‘ਤੇ ਜਲਵਾ ਦਿਖਾਉਂਦੇ ਨਜ਼ਰ ਆਏ। ਚੱਢਾ ਸ਼ੋਅ ਵਿੱਚ ਡਿਜ਼ਾਇਨਰ ਪਵਨ ਸਚਦੇਵ ਲਈ ਸ਼ੋਅਸਟਾਪਰ ਸਨ ਤੇ ਉਹ ਬੇਲਟ ਦੇ ਨਾਲ ਕਾਲੇ ਰੰਗ ਦੀ ਸਟਾਇਲਿਸ਼ ਲੈਦਰ ਆਉਟਫਿੱਟ ‘ਚ ਨਜ਼ਰ ਆਏ। ਲੈਕਮੇ ਫ਼ੈਸ਼ਨ ਵੀਕ ਵਿੱਚ ਉਨ੍ਹਾਂ ਦੇ ਇਸ ਵੱਖਰੇ ਅੰਦਾਜ਼ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਉੱਥੇ ਹੀ ਰਾਘਵ ਚੱਢਾ ਦੇ ਇਸ ਅਵਤਾਰ ਨੂੰ ਦੇਖ ਕੇ ਵਿਰੋਧੀ ਆਗੂ ਆਮ ਆਦਮੀ ਪਾਰਟੀ ਨੂੰ ਲਗਾਤਾਰ ਘੇਰ ਰਹੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮਾਡਲਿੰਗ ਨਾਲੋਂ ਪੰਜਾਬ ਦੇ ਹਿੱਤ ਜ਼ਿਆਦਾ ਜ਼ਰੂਰੀ ਹਨ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਰਾਘਵ ਚੱਢਾ ਨੂੰ ਪੁੱਛਿਆ ਕਿ, ‘ਲੈਕਮੇ ਨਾਲ ਮਾਡਲਿੰਗ ਜ਼ਰੂਰੀ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ।’ ਖਹਿਰਾ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਕੇਂਦਰ ਸਰਕਾਰ ਦੇ ਨਿਯਮ ਥੋਪਣ ਦੀ ਮਿਸਾਲ ਵੀ ਦਿੱਤੀ।
- Advertisement -
Dear @raghav_chadha modelling with Lakme important or protecting the rights more important that Bjp is infringing upon like their latest decision to take all Chandigarh employees under central govt rules?-khaira https://t.co/vX3PlCHs7t
— Sukhpal Singh Khaira (@SukhpalKhaira) March 27, 2022
ਇਸ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਰਾਘਵ ਚੱਢਾ ਦੀ ਮਾਡਲਿੰਗ ਦੀ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ, ‘ਚੱਢਾ ਦੀ ਮਾਡਲਿੰਗ ਸਾਡੇ ਭੰਗੜੇ ਦੇ ਸਿਆਸੀ ਸਟੰਟ ਨਾਲੋਂ ਵੀ ਮਾੜੀ ਹੈ। ਕੀ ਇਹ ਉਹੀ ਤਬਦੀਲੀ ਹੈ ਜੋ ਪੰਜਾਬ ਚਾਹੁੰਦਾ ਸੀ?’
- Advertisement -
Punjab MP @raghav_chadha during rajya sabha victory parade.
Modeling in #LakmeFashionWeek2022 week is a worse politcal stunt then our very own bhangra politicians??
This is the “Badlav” punjab wanted. #ArvindKejriwal pic.twitter.com/be8EZv1bVt
— Brinder (@brinderdhillon) March 27, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.