ਟੀਕਾਕਰਨ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ,100 ਕਰੋੜ ਕੋਰੋਨਾ ਟੀਕਾਕਰਨ ਨਾਲ ਦੇਸ਼ ‘ਚ ਨਵਾਂ ਉਤਸ਼ਾਹ: PM ਮੋਦੀ

TeamGlobalPunjab
1 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 82ਵੇਂ ਐਡੀਸ਼ਨ ‘ਤੇ ਰਾਸ਼ਟਰ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੋਰੋਨਾ ਸਣੇ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਵਿੱਚ ਕੋਰੋਨਾ ਵੈਕਸੀਨ ਦੀ ਰਿਕਾਰਡ ਗਤੀ ਅਤੇ 100 ਕਰੋੜ ਟੀਕਿਆਂ ਦਾ ਜ਼ਿਕਰ ਕੀਤਾ ।

ਮੋਦੀ ਨੇ ਕਿਹਾ ਕਿ 100 ਕਰੋੜ ਕੋਵਿਡ-19 ਟੀਕੇ ਦਾ ਅੰਕੜਾ ਵੱਡੀ ਜ਼ਰੂਰਤ ਹੈ ਪਰ ਇਸ ਨਾਲ ਲੱਖਾਂ ਛੋਟੇ-ਛੋਟੇ ਮਾਣ ਨਾਲ ਭਰ ਦੇਣ ਵਾਲੇ ਕਈ ਤਜ਼ਰਬੇ, ਕਈ ਉਦਾਹਰਣਾਂ ਜੁੜੀਆਂ ਹਨ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਵੈਕਸੀਨ ਦੀਆਂ 100 ਕਰੋੜ ਖੁਰਾਕਾਂ ਦੇਣ ਦੀ ਉਪਲਬਧੀ ਤੋਂ ਬਾਅਦ ਦੇਸ਼ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਅੱਗੇ ਵੱਧ ਰਿਹਾ ਹੈ। ਸਾਡੀ ਟੀਕਾਕਰਨ ਮੁਹਿੰਮ ਦੀ ਸਫਲਤਾ ਭਾਰਤ ਦੀ ਸਮਰੱਥਾ, ‘ਸਬਕਾ ਪ੍ਰਯਾਸ’ ਮੰਤਰ ਦੀ ਸ਼ਕਤੀ ਨੂੰ ਦਰਸਾਉਂਦੀ ਹੈ।

ਪੀਐਮ ਮੋਦੀ ਨੇ ਕਿਹਾ ਕਿ ਸਾਡੇ ਸਿਹਤ ਕਰਮਚਾਰੀਆਂ ਨੇ ਆਪਣੀ ਅਣਥੱਕ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਨਵੀਨਤਾ ਦੇ ਨਾਲ ਆਪਣੇ ਦ੍ਰਿੜ ਇਰਾਦੇ ਨਾਲ ਮਨੁੱਖਤਾ ਦੀ ਸੇਵਾ ਦਾ ਇੱਕ ਨਵਾਂ ਮਾਪਦੰਡ ਕਾਇਮ ਕੀਤਾ ਹੈ।

Share this Article
Leave a comment