ਨਿਊਯਾਰਕ: ਦੱਖਣ-ਪੂਰਬੀ ਕੁਈਨਜ਼ ‘ਚ ਕਈ ਸੜਕਾਂ ਦੇ ਨਾਮ ਬਦਲੇ ਜਾ ਰਹੇ ਹਨ ਜਿਨ੍ਹਾਂ ‘ਚ ਸਿੱਖਾਂ ਅਤੇ ਪੰਜਾਬੀਆਂ ਦੇ ਸਨਮਾਨ ਵਿਚ ਦੋ ਦਾ ਨਾਮ ਬਦਲ ਕੇ “ਗੁਰਦੁਆਰਾ ਸਟ੍ਰੀਟ” ਅਤੇ “ਪੰਜਾਬ ਵੇਅ” ਰੱਖਿਆ ਜਾ ਰਿਹਾ ਹੈ।
ਸਿਟੀ ਕੌਂਸਲ ਲੇਫਰਟਸ ਬੁਲੇਵਾਰਡ ਅਤੇ 117 ਵੀਂ ਸਟ੍ਰੀਟ ਦੇ ਵਿਚਕਾਰ 97 ਵੇਂ ਐਵੇਨਿਊ ਨੂੰ “ਗੁਰਦੁਆਰਾ ਸਟ੍ਰੀਟ” ਦਾ ਨਾਮ ਦਿੱਤਾ ਜਾ ਰਿਹਾ ਹੈ। ਜਦਕਿ, ਕੌਂਸਲ 111 ਵੀਂ ਸਟ੍ਰੀਟ ਅਤੇ 123 ਵੀਂ ਸਟਰੀਟ ਦੇ ਵਿਚਕਾਰ ਸਥਿਤ 101 ਵੇਂ ਐਵੇਨਿਊਂ ਦਾ ਨਾਮ ਬਦਲ ਕੇ “ਪੰਜਾਬ ਵੇਅ” ਰੱਖਿਆ ਜਾਵੇਗਾ।
ਕੌਂਸਲ ਮੈਂਬਰ ਐਡਰੀਨ ਐਡਮਜ਼ ਨੇ ਇੱਕ ਬਿਆਨ ਵਿੱਚ ਕਿਹਾ, “ਮੈਨੂੰ ਆਪਣੇ ਜ਼ਿਲ੍ਹੇ ਅਤੇ ਸਾਡੇ ਸ਼ਹਿਰ ਦੀ ਬਹੁ-ਸਭਿਆਚਾਰਕ ਤਸਵੀਰ ‘ਤੇ ਮਾਣ ਹੈ ਤੇ ਸਾਨੂੰ ਇਕੱਠੇ ਹੋ ਕੇ ਇਸ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ।” ਇਸ ਦੇ ਨਾਲ ਹੀ ਸਿਟੀ ਕੌਂਸਲ ਵੀਰਵਾਰ ਨੂੰ 53 ਹੋਰ ਸੜਕਾਂ ਦਾ ਨਾਮ ਬਦਲਣ ਲਈ ਵੋਟ ਪਾਉਣ ਲਈ ਤਿਆਰ ਹਨ।
https://twitter.com/AdrienneEAdams/status/1207378369387651073
ਪੰਜਾਬ ਵੇਅ ਤੇ ਗੁਰਦੁਆਰਾ ਸੈਂਟ ਦੇ ਆਸ ਪਾਸ ਸਿੱਖ ਕਲਚਰਲ ਸੁਸਾਇਟੀ, ਬੈਥਲਹਿਮ ਪੰਜਾਬੀ ਚਰਚ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ, ਛਾਇਆ ਕਮਿਊਨਿਟੀ ਡਿਵਲਪਮੈਂਟ ਕਾਰਪੋਰੇਸ਼ਨ ਅਤੇ ਯੂਨਾਈਟਿਡ ਸਿੱਖ ਸੰਸਥਾਵਾਂ ਸਥਿਤ ਹਨ।