ਸਾਫ ਤੇ ਖੂਬਸੂਰਤ ਆਵਾਜ਼ ਦੀ ਮਲਿਕਾ – ਸ਼ਮਸ਼ਾਦ ਬੇਗਮ

TeamGlobalPunjab
1 Min Read

ਅਵਤਾਰ ਸਿੰਘ

ਪਦਮ ਭੂਸ਼ਨ ਸਨਮਾਨਿਤ ਸ਼ਮਸ਼ਾਦ ਬੇਗਮ ਦਾ ਜਨਮ ਲਾਹੌਰ 14 ਅਪਰੈਲ 1919 ਨੂੰ ਅੰਮ੍ਰਿਤਸਰ ‘ਚ ਹੋਇਆ। ਸ਼ਮਸ਼ਾਦ ਆਪ ਖੂਬਸੂਰਤ ਨਹੀਂ ਸੀ ਪਰ ਉਸ ਦੀ ਅਵਾਜ਼ ਸਾਫ ਤੇ ਖੂਬਸੂਰਤ ਸੀ।
ਉਹ ਗਾਇਕ ਕੁੰਦਨ ਲਾਲ ਸਹਿਗਲ ਦੀ ਪ੍ਰਸੰਸਕ ਹੋਣ ਕਾਰਨ ਉਸਦੀ ਫਿਲਮ ਦੇਵਦਾਸ 41 ਵਾਰ ਵੇਖੀ। ਉਸ ਨੇ ਹੁਸੈਨ ਬਖ਼ਸ਼ ਵਾਲੇ ਨੂੰ ਉਸਤਾਦ ਧਾਰਿਆ।

1933 ਤੋਂ 1976 ਤਕ ਗੀਤ ਖੇਤਰ ਵਿੱਚ ਸਰਗਰਮ ਰਹੀ। ਲਾਹੌਰ ਰੇਡੀਉ ‘ਤੇ ਪਹਿਲਾ ਗੀਤ 1937 ਵਿੱਚ ਗਾਇਆ। 1944 ਵਿਚ ਮੁੰਬਈ ਆ ਕੇ ਫਿਲਮਾਂ ਲਈ ਗਾਉਣਾ ਸ਼ੁਰੂ ਕੀਤਾ।
ਮੈਂ ਪਾਪੀ ਤੂੰ ਬਖਸ਼ਣਹਾਰ ਫਿਲਮ ਵਿਚ ਆਖਰੀ ਗੀਤ ਗਾਇਆ। 1955 ਵਿਚ ਪਤੀ ਦੀ ਮੌਤ ਬਾਅਦ ਆਪਣੀ ਧੀ ਊਸ਼ਾ ਰਤੜਾ ਕੋਲ ਆਖਰੀ ਸਮੇਂ 23-4-2013 ਤਕ ਮੁੰਬਈ ਰਹਿੰਦੀ ਰਹੀ।

ਪ੍ਰਸਿਧ ਗੀਤ : ਬੱਤੀ ਬਾਲ ਕੇ ਬਨੇਰੇ ‘ਤੇ ਰਖਦੀ ਆਂ,
ਕਜਰਾ ਮੁਹੱਬਤ ਵਾਲਾ,
ਲੈ ਕੇ ਪਹਿਲਾ ਪਹਿਲਾ ਪਿਆਰ,
ਕਭੀ ਆਰ ਕਭੀ ਪਾਰ ਆਦਿ ਅਨੇਕਾਂ ਗੀਤ ਗਾਏ।

- Advertisement -

Share this Article
Leave a comment