ਪੁਸ਼ਪਾ 2 ‘ਚ ਬਾਲੀਵੁੱਡ ਸਟਾਰ ਰਣਵੀਰ ਸਿੰਘ ਦੀ ਹੋਵੇਗੀ ਐਂਟਰੀ, ਇਸ ਕਿਰਦਾਰ ‘ਚ ਆਉਣਗੇ ਨਜ਼ਰ

Rajneet Kaur
2 Min Read

ਨਿਊਜ਼ ਡੈਸਕ: ਅਲੂ ਅਰਜੁਨ ਦੀ ਫਿਲਮ ਪੁਸ਼ਪਾ 2 ਲੰਬੇ ਸਮੇਂ ਤੋਂ ਚਰਚਾ ‘ਚ ਹੈ। ਹੁਣ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਫਿਲਮ ਨੂੰ ਲੈ ਕੇ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਮੁਤਾਬਿਕ ਬਾਲੀਵੁੱਡ ਸਟਾਰ ਰਣਵੀਰ ਸਿੰਘ ਪੁਸ਼ਪਾ 2 ਦਾ ਹਿੱਸਾ ਬਣਨ ਜਾ ਰਹੇ ਹਨ। ਫਿਲਮ ‘ਚ ਰਣਵੀਰ ਸਿੰਘ ਪੁਲਿਸ ਅਫਸਰ ਦੀ ਭੂਮਿਕਾ ‘ਚ ਨਜ਼ਰ ਆ ਸਕਦੇ ਹਨ। ਹਾਲਾਂਕਿ ਰਣਵੀਰ ਸਿੰਘ ਦੇ ਪੁਸ਼ਪਾ 2 ਨਾਲ ਜੁੜਨ ਦੇ ਸਬੰਧ ਨੂੰ ਲੈ ਕੇ ਨਿਰਮਾਤਾਵਾਂ ਜਾਂ ਅਭਿਨੇਤਾ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਰਿਪੋਰਟ ਮੁਤਾਬਿਕ ਸਰਕਸ ਫਿਲਮ ਅਭਿਨੇਤਾ ਰਣਵੀਰ ਸਿੰਘ ਪੁਸ਼ਪਾ 2 ‘ਚ ਪੁਲਿਸ ਅਫਸਰ ਦੇ ਦਮਦਾਰ ਕਿਰਦਾਰ ‘ਚ ਨਜ਼ਰ ਆਉਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਣਵੀਰ ਸਿੰਘ  ਪੁਸ਼ਪਾ 2  ਨਾਲ ਦੱਖਣ ਵਿੱਚ ਡੈਬਿਊ ਕਰਨ  ਜਾ ਰਹੇ ਹਨ।ਪੁਸ਼ਪਾ 2 ਦੇ ਟੀਜ਼ਰ ਦੀ ਗੱਲ ਕਰੀਏ ਤਾਂ ਫਿਲਮ ਦੀ ਪਹਿਲੀ ਝਲਕ ਤੋਂ ਲੈ ਕੇ ਅੱਲੂ ਅਰਜੁਨ ਦੇ ਲੁੱਕ ਤੱਕ ਹਰ ਡਿਟੇਲ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਫਿਲਮ ‘ਚ ਅੱਲੂ ਅਰਜੁਨ ਦੇ ਨਾਲ ਰਸ਼ਮਿਕਾ ਮੰਡਾਨਾ ਵੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।

ਜ਼ਿਕਰਯੋਗ ਹੈ ਕਿ  ਰਣਵੀਰ ਸਿੰਘ ਲੰਬੇ ਸਮੇਂ ਤੋਂ ਕਿਸੇ ਹਿੱਟ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਅਭਿਨੇਤਾ ਦੀ ਪਿਛਲੀ ਫਿਲਮ ਸਰਕਸ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਅਤੇ ਹੁਣ ਰਣਵੀਰ ਸਿੰਘ ਆਲੀਆ ਭੱਟ ਨਾਲ ਫਿਲਮ ਰਾਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ‘ਚ ਨਜ਼ਰ ਆਉਣ ਵਾਲੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment