ਪੰਜਾਬ ਦੀ ਮੌਜੂਦਾ ਸਥਿਤੀ ਅਨੁਸਾਰ ਬਦਲ ਸਕਦੇ ਨੇ ਰਾਜਸੀ ਸਮੀਕਰਣ !

TeamGlobalPunjab
3 Min Read

-ਗੁਰਮੀਤ ਸਿੰਗਲ;

ਪੰਜਾਬ ਇੱਕ ਨਵੇਂ ਰਾਜਸੀ ਸਮੀਕਰਨ ਵਲ ਵੱਧ ਰਿਹਾ ਹੈ। ਇਸ ਅਨੁਸਾਰ ਪੰਜਾਬ ਵਿਚ ਨਵੀ ਪਾਰਟੀ ਹੋਂਦ ਵਿਚ ਆਉਣ ਸੰਭਾਵਨਾ ਹੈ ਜਿਸ ਦਾ ਕਰਤਾ ਧਰਤਾ ਕੈਪਟਨ ਅਮਰਿੰਦਰ ਸਿੰਘ ਹੋ ਸਕਦੇ। ਉਨ੍ਹਾਂ ਦੀ ਪਿੱਠ ਪਿਛੇ ਭਾਰਤੀ ਜਨਤਾ ਪਾਰਟੀ ਹੋਣ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਕਿਸਾਨੀ ਅੰਦੋਲਨ ਕਾਰਨ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਆਧਾਰ ਨੂੰ ਬਹੁਤ ਖੋਰਾ ਲਗਿਆ ਹੈ।

ਭਾਜਪਾ ਦੇ ਆਗੂਆਂ ਦਾ ਕਿਸਾਨ ਬਹੁਤ ਵਿਰੋਧ ਕਰ ਰਹੇ ਹਨ। ਕਿਸਾਨਾਂ ਵਲੋਂ ਪੰਜਾਬ ਵਿਚ ਇਸ ਪਾਰਟੀ ਦਾ ਕੋਈ ਸਮਾਗਮ ਨਹੀਂ ਹੋਣ ਦਿੱਤਾ ਜਾ ਰਿਹਾ। ਜਿਸ ਕਾਰਨ 2022 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਬੀ. ਜੇ. ਪੀ. ਨੂੰ ਨੁਕਸਾਨ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ। ਇਸ ਲਈ ਭਾਜਪਾ ਕੈਪਟਨ ਦੀ ਨਵੀ ਪਾਰਟੀ ਨੂੰ ਵੋਟਾਂ ਪੁਆ ਕੇ ਜਿਤਾਉਣ ਲਈ ਪੂਰੀ ਉਸ ਦੀ ਮੱਦਦ ਸਕਦੀ ਹੈ।

ਇਸ ਨਵੀ ਪਾਰਟੀ ਵਿਚ ਦੂਜੀਆਂ ਪਾਰਟੀਆਂ ਤੋਂ ਨਾਰਾਜ਼ ਚੱਲ ਰਹੇ ਕੁੱਝ ਮੈਂਬਰ, ਮੌਜੂਦਾ ਕਾਂਗਰਸ ਸਰਕਾਰ ਦੇ ਗੱਦੀਓਂ ਲਾਹੇ ਨਾਰਾਜ਼ ਮੰਤਰੀ ਅਤੇ ਐਮ ਐਲ ਏ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ ਇਹ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਦਾ ਚੋਣ ਸਮੀਕਰਨ ਵਿਗਾੜ ਸਕਦੀ ਹੈ। ਸਭ ਤੋਂ ਵੱਡੀ ਮਾਰ ਕਾਂਗਰਸ ਪਾਰਟੀ ਨੂੰ ਪੈ ਸਕਦੀ ਹੈ।

- Advertisement -

ਮੀਡੀਆ ਰਿਪੋਰਟਾਂ ਮੁਤਾਬਿਕ ਇਸ ਤਰ੍ਹਾਂ ਪੈਦਾ ਹੋਈ ਤਾਜ਼ਾ ਸਥੀਤੀ ਇਸ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਹੀ ਵਿਚ ਦਿੱਲੀ ਦੌਰਾ। ਜਿਸ ਵਿਚ ਉਸ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕਰਨਾ ਹੈ।

ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੂਬੇ ਦੇ ਮਾੜੇ ਹਾਲਤ ਦਾ ਬਹਾਨਾ ਲਾ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਲਾਹ ਦੇ ਦੇਣ। ਸਿਆਸੀ ਮਾਹਿਰ ਇਹ ਵੀ ਇਹ ਵੀ ਕਿਆਸ ਲਗਾ ਰਹੇ ਕਿ ਆਉਂਦੇ ਦਿਨਾਂ ਵਿਚ ਕੈਪਟਨ ਅਮਰਿੰਦਰ ਸਿੰਘ ਆਪਣੀ ਖੇਤਰੀ ਪਾਰਟੀ ਦਾ ਗਠਨ ਕਰ ਸਕਦੇ। ਜਿਸ ਦਾ ਨਾਮ ਪੰਜਾਬ ਵਿਕਾਸ ਪਾਰਟੀ ਰੱਖਿਆ ਜਾ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਲੰਬਾ ਰਾਜਸੀ ਤਜਰਬਾ ਹੈ। ਉਹ ਹਰ ਕਦਮ ਸੋਚ ਸਮਝ ਕੇ ਚੁੱਕਣ ਵਾਲਾ ਆਗੂ ਹੈ। ਉਨ੍ਹਾਂ ਨੇ ਸਮੇਂ ਦੀ ਨਜ਼ਾਕਤ ਨੂੰ ਬਹੁਤ ਬਾਰੀਕੀ ਨਾਲ ਪਹਿਚਾਣਿਆ ਹੈ। ਇਸ ਸਮੇਂ ਕਾਂਗਰਸ ਦੇ ਦਰਜਨ ਤੋਂ ਵੱਧ ਵਿਧਾਇਕ ਉਨ੍ਹਾਂ ਨਾਲ ਸਮਝੇ ਜਾ ਰਹੇ ਹਨ। ਅਕਾਲੀ ਦਲ ਦੇ ਨਾਰਾਜ਼ ਚਲ ਰਹੇ ਆਗੂਆਂ ਨੂੰ ਵੀ ਉਹ ਨਾਲ ਜੋੜ ਸਕਦੇ ਹਨ। ਹੋਰ ਵੀ ਖੇਤਰੀ ਪਾਰਟੀਆਂ ਨਾਲ ਗਠਜੋੜ ਹੋ ਸਕਦਾ ਹੈ। ਜੇਕਰ ਕੇਂਦਰ ਸਰਕਾਰ ਓਹਲੇ ਵਿਚ ਰਹਿ ਕੇ ਕੈਪਟਨ ਦੀ ਮਦਦ ਕਰਦੀ ਹੈ ਤਾਂ ਪੰਜਾਬ ਵਿਚ ਰਾਜਸੀ ਸਮੀਕਰਨ ਕਿਸੇ ਹੋਰ ਹੀ ਪਾਸੇ ਜਾ ਸਕਦੇ ਹਨ।

ਸੰਪਰਕ: 9855072504

Share this Article
Leave a comment