ਕੁੱਟਮਾਰ ‘ਤੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਨੌਜਵਾਨ ਨੇ ਕੀਤਾ ਆਤਮ ਸਮਰਪਣ

Rajneet Kaur
2 Min Read

ਨਿਊਜ਼ ਡੈਸਕ: ਪੁਲਿਸ ਨੇ ਦੱਸਿਆ ਕਿ ਹਮਲਾ ਕਰਨ, ਧਮਕੀਆਂ ਦੇਣ ਅਤੇ ਸ਼ਰਾਰਤ ਕਰਨ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ 28 ਸਾਲਾ ਨੌਜਵਾਨ ਨੇ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਤਮ ਸਪਰਪਣ ਕੀਤਾ ਹੈ। ਮਨਵੀਰ ਸਿੰਘ ਢੇਸੀ,ਜਿਹੜਾ ਸਰੀ ‘ਚ ਰਹਿੰਦਾ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਬਰਨਬੀ ਵੀ ਆਉਂਦਾ ਜਾਉਂਦਾ ਰਹਿੰਦਾ ਹੈ ।

ਦਸ ਦਈਏ ਕਿ  ਬਰਨਬੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (RCMP) ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿਆਪਕ ਗ੍ਰਿਫਤਾਰੀ ਵਾਰੰਟ ਉੱਤੇ ਲੋੜੀਂਦੇ ਢੇਸੀ ਦਾ ਪਤਾ ਲਗਾਉਣ ਵਿੱਚ ਜਨਤਕ ਸਹਾਇਤਾ ਦੀ ਮੰਗ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਸੀ। ਇਕ ਰਿਪੋਰਟ ਅਨੁਸਾਰ, 31 ਮਾਰਚ ਨੂੰ ਜ਼ਮਾਨਤ ਦੀ ਸੁਣਵਾਈ ਦੌਰਾਨ ਪੇਸ਼ ਕੀਤੀ ਗਈ ਜਾਣਕਾਰੀ ਅਨੁਸਾਰ, ਢੇਸੀ ਦੇ ਦੋਸ਼ 13 ਮਾਰਚ ਨੂੰ ਉਸਦੀ ਸਾਬਕਾ ਪ੍ਰੇਮਿਕਾ ਦੇ ਘਰ ਕਥਿਤ ਘਟਨਾਵਾਂ ਨਾਲ ਸਬੰਧਿਤ ਹਨ।

ਕ੍ਰਾਊਨ ਪ੍ਰੌਸੀਕਿਊਟਰ ਜੈਨੀਫਰ ਡਾਇਕ ਦੇ ਅਨੁਸਾਰ, ਉਸਦੀ ਸਾਬਕਾ ਪ੍ਰੇਮਿਕਾ, ਉਸਦੀ ਭੈਣ, ਉਸਦੀ ਭਰਜਾਈ ਅਤੇ ਉਸਦੇ ਜੀਜਾ ਦਾ ਭਰਾ ਸਾਰੇ ਘਰ ਵਿੱਚ ਸਨ। ਢੇਸੀ ਉਨ੍ਹਾਂ ਦੀ ਬਿੰਨ੍ਹਾਂ ਸਹਿਮਤੀ ਤੋਂ ਘਰ ‘ਚ ਦਾਖਲ ਹੋਕੇ 2 ਵਿਅਕਤੀਆਂ ‘ਤੇ ਹਮਲਾ ਕੀਤਾ। ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ ਦੇ ਜੱਜ ਜੈਫਰੀ ਕੈਂਪਬੈਲ ਨੇ ਢੇਸੀ ਨੂੰ 500 ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ, ਅਤੇ ਉਸ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਘਰ ਦੇ ਦੋ ਬਲਾਕਾਂ ਦੇ ਅੰਦਰ ਨਾ ਜਾਣ, ਜਾਂ ਉਸ ਦੇ ਕਿਸੇ ਵੀ ਕਥਿਤ ਪੀੜਤ ਨਾਲ ਸੰਪਰਕ ਨਾ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 27 ਅਪ੍ਰੈਲ ਨੂੰ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment