ਕਨੈਕਟੀਕਟ (ਅਮਰੀਕਾ) ‘ਚ ਸਿਟੀ ਕੌਂਸਲ ਲਈ ਚੁਣਿਆ ਗਿਆ ਪਹਿਲਾ ਸਿੱਖ

TeamGlobalPunjab
1 Min Read

ਨੌਰਵਿਚ: ਪਰਵਾਸੀ ਪੰਜਾਬੀ ਸਵਰਨਜੀਤ ਸਿੰਘ ਖਾਲਸਾ ਨੂੰ ਅਮਰੀਕਾ ਦੇ ਇੱਕ ਸ਼ਹਿਰ ਨੌਰਵਿਚ ਦੇ ਕਨੈਕਟੀਕਟ ਵਿੱਚ ਸਿਟੀ ਕੌਂਸਲ ਲਈ ਚੁਣਿਆ ਗਿਆ ਹੈ। ਉਹ ਅਮਰੀਕੀ ਧਰਤੀ ਦੇ ਇਸ ਸ਼ਹਿਰ ਵਿੱਚ ਸਿਟੀ ਕੌਂਸਲ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਹਨ।

ਸਵਰਨਜੀਤ ਸਿੰਘ ਜਲੰਧਰ ਸ਼ਹਿਰ ਨਾਲ ਸੰਬੰਧਤ ਹੈ ਤੇ ਉਸ ਦੇ ਦਾਦਾ ਜੀ ਲੰਮਾ ਸਮਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਸਨ। ਉਨ੍ਹਾਂ ਦੇ ਪਿਤਾ ਸਮਾਜ ਸੇਵਾ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੇ ਇਹ ਚੋਣ ਡੈਮੋਕ੍ਰੇਟਿਕ ਪਾਰਟੀ ਵੱਲੋਂ ਲੜੀ ਸੀ। ਆਪਣੀ ਜਿੱਤ ਉੱਤੇ ਸਵਰਨਜੀਤ ਸਿੰਘ ਨੇ ਕਿਹਾ ਕਿ ਉਹ ਸਾਰਿਆਂ ਦਾ ਸੇਵਾਦਾਰ ਹੈ ਤੇ ਅੱਗੇ ਵੀ ਇਨ੍ਹਾਂ ਦੀ ਸੇਵਾ ਕਰਦਾ ਰਹੇਗਾ।

ਵਰਨਣ ਯੋਗ ਹੈ ਕਿ ਅਮਰੀਕਾ ਵਿੱਚ 9/11 ਦੇ ਹਮਲੇ ਮਗਰੋਂ ਕਈ ਥਾਈਂ ਅਮਰੀਕੀਆਂ ਨੇ ਸਿੱਖ ਭਾਈਚਾਰੇ ਨੂੰ ਤਾਲਿਬਾਨੀ ਸਮਝ ਕੇ ਉਨ੍ਹਾਂ ਉੱਤੇ ਹਮਲੇ ਕੀਤੇ ਸਨ। ਓਦੋਂ ਸਵਰਨਜੀਤ ਸਿੰਘ ਖਾਲਸਾ ਨੇ ਸਿੱਖਾਂ ਨੂੰ ਤਾਲਿਬਾਨ ਤੋਂ ਵੱਖਰਾ ਦੱਸ ਕੇ ਅਮਰੀਕੀਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕੀਤਾ ਸੀ। ਉਨ੍ਹਾਂ ਨੇ ਸਿੱਖਾਂ ਦੀ ਵੱਖ ਪਛਾਣ ਤੇ ਪਹਿਰਾਵੇ ਬਾਰੇ ਦੱਸ ਕੇ ਗੋਰਿਆਂ ਨੂੰ ਸਿੱਖੀ ਦੀ ਪਰਿਭਾਸ਼ਾ ਦੱਸੀ।ਸਵਰਨਜੀਤ ਸਿੰਘ ਖਾਲਸਾ ਨੂੰ ਇਸ ਮਗਰੋਂ ਚੋਣ ਲੜਨ ਲਈ ਕਿਹਾ ਗਿਆ, ਜਿਸ ਨੂੰ ਜਿੱਤ ਕੇ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ।

Share this Article
Leave a comment