ਨਿਊਜ਼ ਡੈਸਕ: ਅਮਰੀਕਾ (America) ‘ਚ ਰੋਜੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਪਛਾਣ ਬੇਗੋਵਾਲ ਦੇ ਨਜਦੀਕੀ ਪਿੰਡ ਕੂਕਾ ਤਲਵੰਡੀ ਦੇ 32 ਸਾਲਾ ਗੁਰਜੀਤ ਸਿੰਘ (Gurjeet Singh) ਵਜੋਂ ਹੋਈ ਹੈ। ਜਾਣਕਾਰੀ ਦਿੰਦਿਆ ਮ੍ਰਿਤਕ ਲੜਕੇ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਪੁੱਤ ਗੁਰਜੀਤ ਸਿੰਘ ਅਮਰੀਕਾ ਦੇ ਨਿਊਯਾਰਕ (Newyork) ਸ਼ਹਿਰ ਚ ਰਹਿੰਦਾ ਸੀ ਤੇ ਛੇ ਮਹੀਨੇ ਪਹਿਲਾ ਇਥੋ ਪੰਜਾਬ ਤੋ ਹੋ ਕੇ ਗਿਆ ਸੀ ਤੇ ਹੁਣ ਫਿਰ ਉਸਨੇ ਦੋ ਦਿਨ ਤੱਕ ਪੰਜਾਬ ਆਉਣਾ ਸੀ ਕਿਉ ਕਿ 18 ਅਕਤੂਬਰ ਨੂੰ ਉਸਦਾ ਵਿਆਹ ਰੱਖਿਆ ਹੋਇਆ ਸੀ।
ਉਹਨਾ ਦੱਸਿਆ ਭਲਕੇ ਉਹ ਪੰਜਾਬ ਆਉਣ ਲਈ ਫਲਾਈਟ ਚੜਨ ਤੋ ਪਹਿਲਾ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤੇ ਉਹ ਵਾਪਸ ਨਹੀਂ ਪਰਤਿਆ ਤਾਂ ਉਸਦੇ ਦੋਸਤ ਨੇ ਉਸ ਦੀ ਕਾਫੀ ਭਾਲ ਕੀਤੀ। ਜਿਸ ਦੇ ਮਗਰੋਂ ਉਸ ਦੀ ਲਾਸ਼ ਇੱਕ ਪੁਲ ਦੇ ਹੇਠੋ ਮਿਲੀ। ਕੁਝ ਦੇਰ ਬਾਅਦ ਹੀ ਵਿਆਹ ਵਾਲੇ ਘਰ ਵੀ ਉਸਦੀ ਮੌਤ ਦੀ ਖਬਰ ਪਹੁੰਚ ਗਈ। ਇਸ ਦੀ ਖਬਰ ਨਾਲ ਦੋ ਪਰਿਵਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਸਭ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਮੁੰਡੇ ਨਾਲ ਕੋਈ ਅਣਹੋਣੀ ਹੋਈ ਹੈ ਜਿਸਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।
ਅਮਰੀਕਾ ‘ਚ ਕਿਸੇ ਮੁੰਡੇ ਨਾਲ ਸੀ ਗੱਡੀ ਦੇ ਨੰਬਰ ਨੂੰ ਲੈ ਕੇ ਰੌਲਾ
ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਜੀਤ ਅਮਰੀਕਾ ਵਿੱਚ Uber ਚਲਾਉਣ ਦਾ ਕੰਮ ਕਰਦਾ ਸੀ ਅਤੇ ਉਹ ਉਥੋਂ ਦੇ ਇੱਕ ਨੌਜਵਾਨ ਦੇ ਨਾਲ Uber ਦੇ ਨੰਬਰਾਂ ਨੂੰ ਲੈ ਕੇ ਕੇਸ ਚੱਲ ਰਿਹਾ ਸੀ। ਇਸ ਗੱਲ ਨੂੰ ਲੈ ਕੇ ਉਸ ਨੂੰ ਦੋ ਦਿਨ ਪਹਿਲਾਂ ਵੀ ਧਮਕਾਇਆ ਗਿਆ ਸੀ ਕਿ ਇਹ ਗੱਡੀ ਦਾ ਨੰਬਰ ਮੈਨੂੰ ਦੇ ਦੇ ਤੇ ਇਹ ਗੱਲ ਨੂੰ ਲੈ ਕੇ ਉਸ ਦਾ ਕੁਝ ਸਮੇਂ ਝਗੜਾ ਚਲਦਾ ਰਹਿੰਦਾ ਸੀ। ਜਿਸ ਦੇ ਮਗਰੋਂ ਉਸ ਦੀ ਇਹ ਮੌਤ ਦੀ ਦੁਖਦਾਈ ਗੱਲ ਸਾਹਮਣੇ ਆਉਣ ਤੇ ਪਰਿਵਾਰ ਦੇ ਮੈਂਬਰਾਂ ਨੇ ਉਕਤ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਤੇ ਜਾਂਚ ਦੀ ਮੰਗ ਕੀਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।