ਕੈਨੇਡਾ ‘ਚ ਲਾਪਤਾ ਹੋਇਆ 24 ਸਾਲਾ ਪੰਜਾਬੀ ਨੌਜਵਾਨ

Prabhjot Kaur
2 Min Read

ਬਰੈਂਪਟਨ: ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਰੈਂਪਟਨ ਦਾ ਰਹਿਣ ਵਾਲਾ 24 ਸਾਲਾ ਪੰਜਾਬੀ ਨੌਜਵਾਨ ਰਾਜਵੀਰ ਸਿੰਘ ਬੀਤੇ ਕਈ ਦਿਨਾਂ ਤੋਂ ਲਾਪਤਾ ਹੈ। ਜਾਣਕਾਰੀ ਮੁਤਾਬਕ ਰਾਜਵੀਰ ਦੀ ਆਪਣੇ ਪਰਿਵਾਰ ਨਾਲ ਵੀ 10 ਦਿਨਾਂ ਤੋਂ ਕੋਈ ਸੰਪਰਕ ਨਹੀਂ ਹੋਇਆ।

ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਜਵੀਰ ਨੂੰ ਆਖਰੀ ਵਾਰ ਬਰੈਂਪਟਨ ਦੇ ਟੋਰਬਰੇਮ/ ਨਾਰਥ ਪਾਰਕ ਡਰਾਈਵ ‘ਤੇ ਦੇਖਿਆ ਗਿਆ ਸੀ। ਉਨ੍ਹਾਂ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਰਾਜਵੀਰ ਬਾਰੇ ਜਾਣਕਾਰੀ ਹੋਵੇ ਤਾਂ 365-778-5220 ਇਸ ਨੰਬਰ ‘ਤੇ ਸੰਪਰਕ ਕੀਤਾ ਜਾਵੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬੀਆਂ ਦੇ ਲਾਪਤਾ ਹੋਣ ਦੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਬੀਤੇ ਦਿਨੀਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ਦਾ ਰਹਿਣ ਵਾਲਾ 14 ਸਾਲਾ ਲੜਕਾ ਆਰਿਅਨ ਪ੍ਰਕਾਸ਼ ਚਾਰ ਦਿਨਾਂ ਬਾਅਦ ਸਹੀ ਸਲਾਮਤ ਮਿਲ ਗਿਆ, ਜੋ ਬੀਤੀ 3 ਫਰਵਰੀ ਨੂੰ ਲਾਪਤਾ ਹੋ ਗਿਆ ਸੀ।

ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਅਖੀਰ ‘ਚ ਕੈਨੇਡਾ ਵਿੱਚ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ 22 ਸਾਲਾ ਜਸਕਰਨ ਸਿੰਘ ਵੱਜੋਂ ਹੋਈ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment