ਬਾਇਡਨ ਨੇ 9/11 ਹਮਲੇ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੇ ਦਿੱਤੇ ਹੁਕਮ ,ਸਾਊਦੀ ਅਰਬ ਨੂੰ ਜ਼ਿੰਮੇਵਾਰ ਮੰਨਦੇ ਹਨ ਪੀੜਤ ਪਰਿਵਾਰ

TeamGlobalPunjab
1 Min Read

 ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ 9/11 ਹਮਲੇ ਦੇ ਕੁਝ ਵਿਸ਼ੇਸ਼ ਦਸਤਾਵੇਜਾਂ ਨੂੰ ਜਨਤਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਦਾ ਇਹ ਫੈਸਲਾ ਪੀੜਤਾਂ ਦੇ ਪਰਿਵਾਰਾਂ ਲਈ ਮਦਦਗਾਰ ਹੋਵੇਗਾ ਜੋ ਸਾਊਦੀ ਅਰਬ ਸਰਕਾਰ ਵਿਰੁੱਧ ਆਪਣੇ ਦੋਸ਼ਾਂ ਦੇ ਸਬੰਧ ਵਿੱਚ ਲੰਮੇ ਸਮੇਂ ਤੋਂ ਰਿਕਾਰਡ ਦੀ ਮੰਗ ਕਰ ਰਹੇ ਹਨ।

ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਇਨ੍ਹਾਂ ਦਸਤਾਵੇਜਾਂ ਨੂੰ ਜਨਤਕ ਕਰਨ ਦਾ ਭਰੋਸਾ ਦਿਵਾਇਆ ਸੀ, ਜਿਸਨੂੰ ਉਹ ਪੂਰਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 20 ਸਾਲ ਪਹਿਲਾਂ ਹੋਈ ਇਸ ਦਰਦਨਾਕ ਤੇ ਭਿਆਨਕ ਘਟਨਾ ਸਬੰਧੀ ਅੱਜ ਵੀ ਕਈ ਸਵਾਲ ਅਮਰੀਕੀ ਪਰਿਵਾਰਾਂ ’ਚ ਬਣੇ ਹੋਏ ਹਨ।ਉਨ੍ਹਾਂ ਨੇ ਆਪਣੇ ਆਦੇਸ਼ ’ਚ ਕਿਹਾ ਹੈ ਕਿ ਨਿਆਂ ਮੰਤਰਾਲਾ ਅਤੇ ਉਸਦੀਆਂ ਕਾਰਜਕਾਰੀ ਏਜੰਸੀਆਂ ਦਸਤਾਵੇਜਾਂ ਨੂੰ ਜਨਤਕ ਕਰਨ ਦੀ ਦਿਸ਼ਾ ’ਚ ਕਾਰਜ ਸ਼ੁਰੂ ਕਰ ਦੇਣ ਅਤੇ ਅਗਲੇ ਛੇ ਮਹੀਨਿਆਂ ’ਚ ਇਨ੍ਹਾਂ ਨੂੰ ਜਨਤਕ ਕਰਨ।

Share this Article
Leave a comment