ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਅਮਰੀਕੀ ਸਿੱਖ

Prabhjot Kaur
2 Min Read

ਵਾਸ਼ਿੰਗਟਨ: ਮੌਜੂਦਾ ਸਮੇਂ ਹੜ੍ਹਾਂ ਨਾਲ ਜੂਝ ਰਹੇ ਪੰਜਾਬੀਆਂ ਦੀ ਮਦਦ ਲਈ ਅਮਰੀਕੀ ਸਿੱਖ ਅੱਗੇ ਆ ਗਏ ਹਨ। ਇਸ ਦੇ ਵਲਦਿਆਂ ਸਿੱਖਸ ਆਫ ਅਮਰੀਕਾ ਸੰਸਥਾ ਵੱਲੋਂ ਮੋਹਾਲੀ, ਡੇਰਾਬਸੀ, ਫਿਰੋਜ਼ਪੁਰ ਨੂੰ ਬਿਆਸ ਸਣੇ ਹੋਰ ਪ੍ਰਭਵਿਤ ਖੇਤਰਾਂ ਵਿੱਚ ਰਾਸ਼ਨ ਵੰਡਿਆ ਗਿਆ।

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਪ੍ਰਧਾਨ ਕਮਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸੰਮੀ, ਆਲ ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ ਅਤੇ ਸਿੱਖਸ ਆਫ ਅਮਰੀਕਾ ਦੀ ਟੀਮ ਵਲੋਂ ਗੀਤ ਗਏ ਪ੍ਰਬੰਧਾ ਅਧੀਨ ਇਸ ਸੰਸਥਾਂ ਦੇ ਪੰਜਾਬ ਦੇ ਵਾਲੰਟੀਅਰਾਂ ਨੇ ਦਿਨ ਰਾਤ ਸੇਵਾ ਕਰਕੇ ਰਾਸ਼ਨ ਪਹੁੰਚਾਇਆ। ਇਸ ਮੌਕੇ ਚੇਅਰਮੈਨ ਸਿੱਖਸ ਆਫ ਅਮਰੀਕਾ ਨੂੰ ਦੱਸਿਆ ਕਿ ਅਜਿਹੇ ਔਖੇ ਸਮੇਂ ਸਾਨੂੰ ਪੀੜਤ ਪਰਿਵਾਰਾਂ ਨਾਲ ਖੜਨਾ ਚਾਹੀਦਾ ਹੈ।

ਉਹਨਾਂ ਦੱਸਿਆ ਕਿ ਸਿੱਖਸ ਆਫ ਅਮਰੀਕਾ ਵਲੋਂ ਜਿੱਥੇ ਰਾਸ਼ਨ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ, ਉੱਥੇ ਹੀ ਹੁਣ ਦਵਾਈਆਂ ਵੀ ਵੰਡੀਆਂ ਜਾਣਗੀਆਂ ਕਿਉਂਕਿ ਹੜ ਪ੍ਰਭਾਵਿਤ ਖੇਤਰਾਂ ‘ਚ ਬਿਮਾਰੀਆਂ ਫੈਲਣ ਦਾ ਹਮੇਸ਼ਾ ਹੀ ਡਰ ਰਹਿੰਦਾ ਹੈ।

ਦੱਸ ਦਈਏ ਕਿ ਹਾਲੇ ਬੀਤੀ 12 ਜੁਲਾਈ ਨੂੰ ਹੀ ਅਮਰੀਕਾ ਦੇ ਵਰਜੀਨੀਆ ਸੂਬੇ ‘ਚ ਇੱਕ ਸਮਾਗਮ ਦੌਰਾਨ ਸਿੱਖਸ ਆਫ ਅਮਰੀਕਾ ਵੱਲੋਂ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਵੈਂਕੀਆ ਨਾਇਡੂ ਦਾ ਸਨਮਾਨ ਕੀਤਾ ਗਿਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment