ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ 5 ‘ਚੋਂ 3 ਪੰਜਾਬ ਦੇ ਜਵਾਨ

TeamGlobalPunjab
2 Min Read

ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਜ ਸਵੇਰ ਤੋਂ ਹੀ ਅੱਤਵਾਦੀਆਂ ਦੇ ਨਾਲ ਚਲ ਰਹੇ ਮੁਕਾਬਲੇ ‘ਚ 5 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ। ਸ਼ਹੀਦ ਹੋਏ ਜਵਾਨਾਂ ‘ਚ 3 ਪੰਜਾਬ ਤੇ 1-1 ਯੂਪੀ ਤੇ ਕੇਰਲਾ ਤੋਂ ਹਨ।

ਸ਼ਹੀਦ ਹੋਏ ਜਵਾਨਾਂ ’ਚੋਂ ਇੱਕ ਜਵਾਨ ਮਨਦੀਪ ਸਿੰਘ ਜੋ ਕੇ ਗੁਰਦਾਸਪੁਰ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਸੀ। ਸ਼ਹੀਦ ਮਨਦੀਪ ਸਿੰਘ ਅਪਣੇ ਪਿੱਛੇ ਆਪਣੀ ਬਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਿਆ ਹੈ, ਸ਼ਹੀਦ ਮਨਦੀਪ ਸਿੰਘ ਦਾ ਇੱਕ ਪੁੱਤਰ ਮੰਤਾਜ ਸਿੰਘ 4 ਸਾਲ ਅਤੇ ਦੂਜਾ ਪੁੱਤਰ ਗੁਰਕੀਰਤ ਸਿੰਘ ਹਾਲੇ ਸਿਰਫ 39 ਦਿਨ ਦਾ ਹੈ। ਮਨਦੀਪ ਸਿੰਘ ਦੇ ਘਰ ਕੁਝ ਦਿਨ ਪਹਿਲਾਂ ਹੀ ਖੁਸ਼ੀਆਂ ਆਈਆਂ ਸਨ ਅਤੇ 16 ਅਕਤੂਬਰ ਨੂੰ ਮਨਦੀਪ ਸਿੰਘ ਦਾ ਜਨਮਦਿਨ ਸੀ।

Mandeep Singh

 

- Advertisement -

ਇਹਨਾਂ ‘ਚ ਨੂਰਪੁਰ ਬੇਦੀ ਦੇ ਪਚਰੰਡਾ ਪਿੰਡ ਦਾ ਸਿਪਾਹੀ ਗੱਜਨ ਸਿੰਘ ਵੀ ਸ਼ਾਮਲ ਹੈ। ਗੱਜਨ ਸਿੰਘ 23 ਸਾਲ ਦੀ ਉਮਰ ਵਿੱਚ ਦੇਸ਼ ਦੀ ਖਾਤਰ ਸ਼ਹੀਦੀ ਦਾ ਜਾਮ ਪੀ ਗਿਆ। ਗੱਜਨ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਜੋ ਆਪਣੇ ਪਿੱਛੇ ਪਤਨੀ  ਹਰਪ੍ਰੀਤ ਕੌਰ ਛੱਡ ਗਏ।

Gajjan Singh

ਇਸ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾਂ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸ਼ਹੀਦ ਹੋਣ ਦਾ ਸਮਾਚਾਰ ਹੈ, ਜੋ ਆਪਣੇ ਪਿੱਛੇ ਪਤਨੀ ਸਰਦਾਰਨੀ ਰਾਜ ਕੌਰ ਅਤੇ ਧੀ ਸਿਮਰਜੀਤ ਕੌਰ ਛੱਡ ਗਏ।

Jaswinder Singh

Share this Article
Leave a comment