ਓਨਟਾਰੀਓ: ਅਮਰੀਕਾ-ਕੈਨੇਡਾ ਸਰਹੱਦ ‘ਤੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ 40 ਕਿੱਲੋ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰੈਂਪਟਨ ਦੇ 44 ਸਾਲਾ ਮਨਜਿੰਦਰ ਗਿੱਲ ‘ਤੇ ਤਸਕਰੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰਸੀਐਮਪੀ ਨੇ ਬਰੈਂਪਟਨ ਵਾਸੀ ਪੰਜਾਬੀ ਟਰੱਕ ਡਰਾਈਵਰ ਨੂੰ 30 ਪੈਕੇਟ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਹੈ।
@CanBorderSOR announces the seizure of 30 bricks of suspected cocaine at the Ambassador Bridge, Commercial Operations #Windsor. A Brampton resident was arrested and charged @RCMPONT. News Release -> https://t.co/6WnrGr17SC pic.twitter.com/MQkqYt26HA
— Border Services SOR (@CanBorderSOR) December 23, 2019
ਪੁਲਿਸ ਮੁਤਾਬਕ ਬੀਤੀ 15 ਦਸੰਬਰ ਨੂੰ ਵਿੰਡਸਰ, ਓਨਟਾਰੀਓ ਵਿਖੇ ਟਰੱਕ ਚਾਲਕ ਨੂੰ ਜਾਂਚ ਲਈ ਰੋਕਿਆ ਗਿਆ ਸੀ। ਜਿਸ ਦੌਰਾਨ ਅਧਿਕਾਰੀਆਂ ਨੂੰ ਉਸ ਕੋਲੋਂ 40 ਕਿੱਲੋ ਕੋਕੀਨ ਦੇ ਪੈਕਟ ਬਰਾਮਦ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਉਹ ਆਪਣੇ ਟਰੱਕ ਰਾਹੀਂ ਅਮਰੀਕਾ ਤੋਂ ਕੈਨੇਡਾ ‘ਚ ਨਸ਼ਾ ਸਪਲਾਈ ਕਰ ਰਿਹਾ ਸੀ। ਬਰਾਮਦ ਕੀਤੀ ਗਈ ਕੋਕੀਨ ਦੀ ਬਾਜ਼ਾਰ ‘ਚ ਕੀਮਤ 20 ਲੱਖ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।