ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ , ਪੰਜਾਬ ਵਿੱਚ 14 ਫਰਵਰੀ ਨੂੰ ਪੈਣਗੀਆਂ ਵੋਟਾਂ

TeamGlobalPunjab
2 Min Read

ਨਵੀਂ ਦਿੱਲੀ: ਚੋਣ ਕਮਿਸ਼ਨ ਵਲੋਂ ਦੇਸ਼ ਦੇ ਪੰਜ ਰਾਜਾਂ ਉਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਤੇ ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੇ। ਪੰਜਾਬ ਵਿੱਚ ਵੋਟਾਂ 14 ਫਰਵਰੀ ਨੂੰ ਪੈਣਗੀਆਂ ਜਦਕਿ ਚੋਣਾਂ ਦਾ ਆਗਾਜ਼ 10 ਫਰਵਰੀ ਤੋਂ ਉਤਰ ਪ੍ਰਦੇਸ਼ ਤੋਂ ਹੋ ਜਾਵੇਗਾ। ਉਤਰ ਪ੍ਰਦੇਸ਼ ਵਿਚ ਸੱਤ ਪੜਾਅ ਵਿਚ ਵੋਟਾਂ ਪੈਣਗੀਆਂ, ਮਨੀਪੁਰ ਵਿਚ ਦੋ ਜਦਕਿ ਪੰਜਾਬ, ਉਤਰਾਖੰਡ ਤੇ ਗੋਆ ਵਿਚ ਇਕ-ਇਕ ਪੜਾਅ ਵਿਚ ਹੀ ਵੋਟਾਂ ਪੈਣਗੀਆਂ। ਮੁੱਖ ਚੋਣ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਕਰ ਕੇ ਰਾਜਸੀ ਪਾਰਟੀਆਂ ਨੂੰ ਡਿਜੀਟਲ ਤੇ ਵਰਚੁਅਲ ਢੰਗ ਨਾਲ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਆ ਹੈ। ਪੰਜਾਬ ਦੀਆਂ 117, ਉਤਰ ਪ੍ਰਦੇਸ਼ ਵਿਚ 403, ਉਤਰਾਖੰਡ ਵਿਚ 70, ਮਣੀਪੁਰ ਦੀਆਂ 60 ਤੇ ਗੋਆ ਵਿਚ 40 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਹੋਣਗੀਆਂ।

ਪੰਜ ਸੂਬਿਆਂ ‘ਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ

ਮੁੱਖ ਚੋਣ ਕਮਿਸ਼ਨਰ ਨੇ ਕਿਹਾ- ਸਾਰੇ 5 ਸੂਬਿਆਂ ਦੀਆਂ ਚੋਣਾਂ ਕੁੱਲ 7 ਪੜਾਵਾਂ ‘ਚ ਪੂਰੀਆਂ ਹੋਣਗੀਆਂ। ਮਨੀਪੁਰ ਵਿੱਚ ਦੋ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਯੂਪੀ ‘ਚ ਪਹਿਲੇ ਪੜਾਅ ਦੀ ਮਤਦਾਨ 10 ਫਰਵਰੀ ਨੂੰ, ਦੂਜਾ 14 ਫਰਵਰੀ ਨੂੰ, ਤੀਜਾ 20 ਨੂੰ, ਤੀਜਾ 23 ਮਾਰਚ ਨੂੰ, ਪੰਜਵਾਂ 27 ਮਾਰਚ ਨੂੰ, ਛੇਵਾਂ 3 ਮਾਰਚ ਨੂੰ ਅਤੇ ਸੱਤਵਾਂ ਗੇੜ 7 ਮਾਰਚ ਨੂੰ ਹੋਵੇਗਾ। ਪੰਜ ਰਾਜਾਂ ਵਿੱਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

15 ਜਨਵਰੀ ਤਕ ਰੋਡ ਸ਼ੋਅ, ਰੈਲੀ, ਜਲੂਸ ਦੀ ਇਜਾਜ਼ਤ ਨਹੀਂ

ਕੋਰੋਨਾ ਦੀਆਂ ਚੁਣੌਤੀਆਂ ‘ਤੇ ਮੁੱਖ ਚੋਣ ਕਮਿਸ਼ਨਰ ਨੇ ਕਿਹਾ- ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਾਡੀ ਸਲਾਹ ਹੈ ਕਿ ਉਹ ਆਪਣੇ ਚੋਣ ਪ੍ਰਚਾਰ ਪ੍ਰੋਗਰਾਮਾਂ ਨੂੰ ਡਿਜੀਟਲ ਮੋਡ ‘ਚ ਹੀ ਚਲਾਉਣ। 15 ਜਨਵਰੀ ਤਕ ਕੋਈ ਰੋਡ ਸ਼ੋਅ, ਬਾਈਕ ਰੈਲੀ, ਜਲੂਸ ਜਾਂ ਪੈਦ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ। ਇੰਨਾ ਹੀ ਨਹੀਂ 15 ਜਨਵਰੀ ਤਕ ਕੋਈ ਸਰੀਰਕ ਰੈਲੀ ਵੀ ਨਹੀਂ ਕੀਤੀ ਜਾਵੇਗੀ। ਵੇਰਵੇ ਦਿਸ਼ਾ-ਨਿਰਦੇਸ਼ ਬਾਅਦ ‘ਚ ਜਾਰੀ ਕੀਤੇ ਜਾਣਗੇ।

Share this Article
Leave a comment