ਨਿਊਯਾਰਕ ‘ਚ ਸਟ੍ਰੀਟ ਦਾ ਨਾਂ ਰੱਖਿਆ ‘ਗਣੇਸ਼ ਟੈਂਪਲ ਸਟ੍ਰੀਟ’, ਸ਼ਰਧਾਲੂਆਂ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

TeamGlobalPunjab
1 Min Read

 ਨਿਊਯਾਰਕ: ਅਮਰੀਕਾ ਦੇ ਨਿਊਯਾਰਕ ‘ਚ ਇਕ ਮਸ਼ਹੂਰ ਅਤੇ ਪ੍ਰਮੁੱਖ ਮੰਦਰ ਦੇ ਬਾਹਰ ਵਾਲੀ ਗਲੀ ਦਾ ਨਾਂ ‘ਗਣੇਸ਼ ਟੈਂਪਲ ਸਟ੍ਰੀਟ’ ਰੱਖਿਆ ਗਿਆ ਹੈ। ਜੋ ਕਿ ਵਿਸ਼ਵ ਭਰ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ। ਇਸ ਫੈਸਲੇ ਪਿੱਛੇ ਹਿੰਦੂ ਟੈਂਪਲ ਸੁਸਾਇਟੀ ਆਫ ਨਾਰਥ ਅਮਰੀਕਾ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਸਮਾਜ ਦੇ ਲੋਕਾਂ ਦੀ ਸ਼ਹਿਰ ਵਿੱਚ ਸਥਿਤ ‘ਸ਼੍ਰੀ ਮਹਾਂ ਵੱਲਭ ਗਣਪਤੀ ਦੇਵਸਥਾਨਮ’ ਵਿੱਚ ਡੂੰਘੀ ਆਸਥਾ ਹੈ।

ਇਹ ਹਿੰਦੂ ਮੰਦਰ ਫਲਸ਼ਿੰਗ, ਕਵੀਂਸ ਕਾਉਂਟੀ ਵਿੱਚ ਸਥਿਤ ਹੈ। ਜਿਸ ਦੀ ਸਥਾਪਨਾ 1977 ਵਿੱਚ ਹੋਈ ਸੀ। ਇਸਨੂੰ ਉੱਤਰੀ ਅਮਰੀਕਾ ਦਾ ਪਹਿਲਾ ਅਤੇ ਸਭ ਤੋਂ ਪੁਰਾਣਾ ਹਿੰਦੂ ਮੰਦਰ ਮੰਨਿਆ ਜਾਂਦਾ ਹੈ। ਮੰਦਿਰ ਦੇ ਬਾਹਰ ਵਾਲੀ ਗਲੀ ਦਾ ਨਾਂ ਬਾਉਨ ਸਟ੍ਰੀਟ ਰੱਖਿਆ ਗਿਆ ਹੈ, ਜਿਸਦਾ ਨਾਂ ਅਮਰੀਕੀ ਧਾਰਮਿਕ ਆਜ਼ਾਦੀ ਦੇ ਵਕੀਲ ਅਤੇ ਗੁਲਾਮੀ ਵਿਰੋਧੀ ਲਹਿਰ ਦੇ ਨਾਇਕ ਜੌਹਨ ਬਾਉਨ ਦੇ ਨਾਂ ‘ਤੇ ਰੱਖਿਆ ਗਿਆ ਹੈ।ਸ਼ਨੀਵਾਰ ਨੂੰ ਇਕ ਵਿਸ਼ੇਸ਼ ਸਮਾਰੋਹ ‘ਚ ਮਸ਼ਹੂਰ ਗਣੇਸ਼ ਮੰਦਰ ਦੇ ਸਨਮਾਨ ‘ਚ ਸੜਕ ਦਾ ਨਾਂ ‘ਗਣੇਸ਼ ਟੈਂਪਲ ਸਟਰੀਟ’ ਰੱਖਿਆ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment