ਪੰਜਾਬੀਆਂ ਨੇ ਕੈਨੇਡਾ ਵਿਖੇ ਵੱਖ-ਵੱਖ ਸ਼ਹਿਰਾਂ ‘ਚ ਕਿਸਾਨਾਂ ਦੇ ਹੱਕ ਵਿੱਚ ਕੱਢੀਆਂ ਰੈਲੀਆਂ

TeamGlobalPunjab
2 Min Read

ਕੈਲਗਰੀ/ਸਰੀ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਮੋਰਚੇ ‘ਤੇ ਬੈਠੇ ਕਿਸਾਨਾਂ ਦੇ ਹੱਕ ਵਿਚ ਕੈਨੇਡਾ ਵਿਖੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕੈਲਗਰੀ, ਐਡਮਿੰਟਨ ਅਤੇ ਸਰੀ ਸ਼ਹਿਰਾਂ ਸਣੇ ਵੱਖ-ਵੱਖ ਥਾਵਾਂ ਤੇ ਪੰਜਾਬੀਆਂ ਨੇ ਐਤਵਾਰ ਨੂੰ ਰੈਲੀਆਂ ਕੱਢੀਆਂ।

ਕੋਰੋਨਾ ਵਾਇਰਸ ਕਾਰਨ ਲੱਗੀਆਂ ਬੰਦਿਸ਼ਾਂ ਦੀ ਪਾਲਣਾ ਕਰਦਿਆਂ ਪੰਜਾਬੀ ਆਪਣੀਆਂ ਕਾਰਾਂ ਵਿਚ ਬੈਠ ਕੇ ਰੈਲੀ ਦਾ ਹਿੱਸਾ ਬਣੇ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਇਕ ਖੁੱਲ੍ਹੇ ਮੈਦਾਨ ਵਿਚ ਰੋਸ ਮੁਜ਼ਾਹਰਾ ਵੀ ਕੀਤਾ। ਕੈਲਗਰੀ ਦੀ ਰੈਲੀ ਜੈਨੇਸਿਸ ਸੈਂਟਰ ਤੋਂ ਸ਼ੁਰੂ ਹੋ ਕੇ ਡਾਊਨ ਟਾਊਨ ਅਤੇ ਸਿਟੀ ਸੈਂਟਰ ਹੁੰਦੀ ਹੋਈ ਕਸਬਾ ਚੈਸਟਰਮੀਅਰ ‘ਚ ਜਾ ਕੇ ਸਮਾਪਤ ਹੋਈ।

ਭਾਰਤ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਅਪੀਲ ਕਰਦਿਆਂ ਭਾਈਚਾਰੇ ਨੇ ਕਿਹਾ ਕਿ ਬੇਸ਼ੱਕ ਉਹ ਕੈਨੇਡਾ ਦੀ ਧਰਤੀ ‘ਤੇ ਵਸਦੇ ਹਨ ਪਰ ਆਪਣੀ ਧਰਤੀ ਦਾ ਮੋਹ ਕਦੇ ਨਹੀਂ ਛੱਡ ਸਕਦੇ।

- Advertisement -

ਕੈਲਗਰੀ ਦੀ ਰੋਸ ਰੈਲੀ ਵਿਚ 500 ਤੋਂ ਵੱਧ ਕਾਰਾਂ ਵਿਚ ਸਵਾਰ ਪੰਜਾਬੀ ਸ਼ਾਮਲ ਹੋਏ। ਉਧਰ ਐਡਮਿੰਟਨ ਵਿਖੇ ਪੰਜਾਬੀ ਨੌਜਵਾਨਾਂ ਨੇ ਕਿਸਾਨ ਹਮਾਇਤੀ ਤਖ਼ਤੀਆਂ ਲੈ ਕੇ ਮੁਜ਼ਾਹਰਾ ਕੀਤਾ। ਸਰੀ ਵਿਖੇ ਪੰਜਾਬੀ ਨੌਜਵਾਨਾਂ ਨੇ ਕਿਸਾਨਾਂ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਆਪਣਾ ਏਕਾ ਹਰ ਹਾਲ ਵਿਚ ਬਹਾਲ ਰੱਖਿਆ ਜਾਵੇ ਤਾਂ ਹੀ ਇਹ ਸੰਘਰਸ਼ ਜਿੱਤਿਆ ਜਾ ਸਕਦਾ ਹੈ।

- Advertisement -

Share this Article
Leave a comment