ਵਿਜੇ ਮਾਲਿਆ ਨੂੰ ਦੀਵਾਲੀਆ ਘੋਸ਼ਿਤ ਕਰਨ ਲਈ ਭਾਰਤੀ ਬੈਂਕਾਂ ਨੇ ਲੰਡਨ ਹਾਈਕੋਰਟ ‘ਚ ਕੀਤੀ ਪੁਰਜ਼ੋਰ ਪੈਰਵੀ

TeamGlobalPunjab
1 Min Read

ਵਰਲਡ ਡੈਸਕ :- ਭਾਰਤੀ ਸਟੇਟ ਬੈਂਕ ਦੀ ਅਗਵਾਈ ‘ਚ ਭਾਰਤੀ ਬੈਂਕਾਂ ਦੇ ਇਕ ਕੰਸੋਟੀਰਿਅਮ ਨੇ ਬੀਤੇ ਸ਼ੁੱਕਰਵਾਰ ਲੰਡਨ ਹਾਈਕੋਰਟ ‘ਚ ਸੁਣਵਾਈ ਦੌਰਾਨ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨੇ ਜਾਣ ਲਈ ਪੁਰਜ਼ੋਰ ਪੈਰਵੀ ਕੀਤੀ। ਮਾਲਿਆ ‘ਤੇ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ਲਈ ਲਏ ਗਏ ਕਰਜ਼ ਦਾ ਹਜ਼ਾਰਾਂ ਕਰੋੜ ਬਕਾਇਆ ਹੈ।

ਦੱਸ ਦਈਏ ਮਾਲਿਆ ਤੇ ਕੰਪਨੀ ਨੇ ਅਦਾਲਤ ‘ਚ ਜਸਟਿਸ ਮਾਇਕਲ ਬ੍ਰਿਗਸ ਕੋਲ ਇਕ ਸੁਣਵਾਈ ‘ਚ ਦੋਵਾਂ ਪੱਖਾਂ ਨੇ ਪਿਛਲੇ ਸਾਲ ਦਾਇਰ ਦਿਵਾਲੀਆ ਪਟੀਸ਼ਨ ‘ਚ ਸੋਧ ਤੋਂ ਬਾਅਦ ਮਾਮਲੇ ‘ਚ ਆਪਣੀਆਂ ਅੰਤਿਮ ਦਲੀਲਾਂ ਦਿੱਤੀਆਂ। ਐਸਬੀਆਈ ਤੋਂ ਇਲਾਵਾ ਬੈਂਕਾਂ ਦੇ ਇਸ ਸਮੂਹ ‘ਚ ਬੈਂਕ ਆਫ ਬੜੋਦਾ, ਕਾਰਪੋਰੇਸ਼ਨ ਬੈਂਕ, ਫੈਡਰਲ ਬੈਂਕ ਲਿਮਿਟਡ, ਆਈਡੀਬੀਆਈ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਪ ਮੈਸੂਰ, ਯੂਕੋ ਬੈਂਕ, ਯੂਨਾਇਟਡ ਬੈਂਕ ਆਫ ਇੰਡੀਆ ਤੇ ਜੇਐਮ ਫਾਇਨੈਸ਼ੀਅਲ ਅਸੇਟ ਰੀਕੰਸਟ੍ਰਕਸ਼ਨ ਕੰਪਨੀ ਪ੍ਰਾਈਵੇਟ ਲਿਮਿਟਡ ਸ਼ਾਮਲ ਹੈ। ਜਜ ਬ੍ਰਿਗਸ ਨੇ ਕਿਹਾ ਕਿ ਹੁਣ ਉਹ ਇਸ ‘ਤੇ ਵਿਚਾਰ ਕਰਨਗੇ ਤੇ ਆਉਣ ਵਾਲੇ ਹਫਤਿਆਂ ‘ਚ ਉੱਚਿਤ ਸਮੇਂ ‘ਤੇ ਫੈਸਲਾ ਸੁਣਾਉਣਗੇ।

ਵਿਜੇ ਮਾਲਿਆ ਆਪਣੀ ਦੀਵਾਲੀਆ ਕਿੰਗਫਿਸ਼ਰ ਏਅਰਲਾਇੰਸ ਨਾਲ ਜੁੜੇ 9000 ਕਰੋੜ ਰੁਪਏ ਦੇ ਬੈਂਕ ਕਰਜ਼ ਨੂੰ ਜਾਣ ਬੁੱਝ ਕੇ ਨਾ ਚੁਕਾਉਣ ਦਾ ਮੁਲਜ਼ਮ ਹੈ।

TAGGED: , ,
Share this Article
Leave a comment