Home / News / ਕੈਨੇਡਾ ‘ਚ ਪੰਜਾਬੀ ਨੇ 27 ਸਾਲਾ ਮੁਟਿਆਰ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ

ਕੈਨੇਡਾ ‘ਚ ਪੰਜਾਬੀ ਨੇ 27 ਸਾਲਾ ਮੁਟਿਆਰ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ

ਓਨਟਾਰੀਓ: ਬਰੈਂਪਟਨ ਦੇ ਟੋਰਬ੍ਰਾਮ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਖੇਤਰ ‘ਚ ਸਥਿਤ ਘਰ ‘ਚੋਂ ਦੋ ਮ੍ਰਿਤਕ ਦੇਹਾਂ ਮਿਲੀਆਂ ਸਨ। ਜਿਨ੍ਹਾਂ ਦੀ ਪਛਾਣ ਜਲੰਧਰ ਵਾਸੀ ਸ਼ਰਨਜੀਤ ਕੌਰ (27) ਤੇ ਅੰਮ੍ਰਿਤਸਰ ਦੇ ਨਵਦੀਪ ਸਿੰਘ (35) ਵੱਜੋਂ ਹੋਈ ਹੈ।

ਪੀਲ ਰਿਜਨਲ ਪੁਲਿਸ ਨੂੰ ਸੋਮਵਾਰ ਦੁਪਹਿਰ ਦੇ 2 ਵਜੇ ਤੋਂ ਬਾਅਦ ਮੈਡੀਕਲ ਕਾਲ ਆਈ ਸੀ ਤੇ ਜਦੋਂ ਅਧਿਕਾਰੀ ਘਰ ਦੇ ਬੇਸਮੈਂਟ ਅਪਾਰਟਮੈਂਟ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੂੰ 27 ਸਾਲਾ ਸ਼ਰਨਜੀਤ ਕੌਰ ਦੀ ਲਾਸ਼ ਮਿਲਣ ਤੋਂ ਪਹਿਲਾਂ ਇੱਕ 35 ਸਾਲਾ ਵਿਅਕਤੀ ਦੀ ਲਾਸ਼ ਮਿਲੀ।

ਪੁਲਿਸ ਦਾ ਮੰਨਣਾ ਹੈ ਕਿ ਉਸ ਵਿਅਕਤੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸ਼ਰਨਜੀਤ ਕੌਰ ਦਾ ਕਤਲ ਕੀਤਾ ਸੀ। ਪੁਲਿਸ ਨੇ ਪੁਸ਼ਟੀ ਕਰਦੇ ਕਿਹਾ ਕਿ ਨਵਦੀਪ ਤੇ ਸ਼ਰਨਜੀਤ ਕੌਰ ਦਾ ਆਪਸ ‘ਚ ਗੂੜ੍ਹਾ ਸਬੰਧ ਸੀ।

ਮਾਰਟੀ ਓਟਾਵੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ਸ਼ਰਨਜੀਤ ਕੌਰ ਦੀ (ਸੋਮਵਾਰ) ਸਵੇਰੇ ਇਕ ਦੋਸਤ ਵੱਲੋਂ ਟੋਰਾਂਟੋ ਪੁਲਿਸ ਸਰਵਿਸ ਨੂੰ ਲਾਪਤਾ ਹੋਣ ਦੀ ਖਬਰ ਦਿਤੀ ਗਈ ਸੀ।

Check Also

ਭਾਰਤ ਦੇ ਆਜ਼ਾਦੀ ਦਿਵਸ ‘ਤੇ ਰਚਿਆ ਜਾਵੇਗਾ ਇਤਿਹਾਸ, ਪਹਿਲੀ ਵਾਰ ਟਾਈਮਸ ਸਕਵੇਅਰ ‘ਤੇ ਲਹਿਰਾਏਗਾ ਭਾਰਤੀ ਤਿਰੰਗਾ

ਨਿਊਯਾਰਕ : ਭਾਰਤ ਦੇ ਆਜ਼ਾਦੀ ਦਿਵਸ ‘ਤੇ ਇਸ ਵਾਰ ਨਿਊਯਾਰਕ ਸਿਟੀ ਦੇ ਪ੍ਰਸਿੱਧ ਟਾਈਮਸ ਸਕਵੇਅਰ …

Leave a Reply

Your email address will not be published. Required fields are marked *