ਛੁੱਟੀਆਂ ਮਨਾਉਣ ਗਏ ਪੰਜਾਬੀ ਪਰਿਵਾਰ ਨਾਲ ਵਾਪਰਿਆ ਹਾਦਸਾ; ਦੋ ਸਾਲਾ ਬੱਚੀ ਨੂੰ ਬਚਾਉਂਦਿਆਂ ਪਿਤਾ ਤੇ ਦਾਦੇ ਦੀ ਹੋਈ ਮੌਤ

Prabhjot Kaur
3 Min Read

ਆਸਟ੍ਰੇਲੀਆ: ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ‘ਚ ਪੰਜਾਬੀ ਪਰਿਵਾਰ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ। ਜਾਣਕਾਰੀ ਮੁਤਾਬਕ ਆਪਣੀ ਦੋ ਸਾਲਾਂ ਬੱਚੀ ਅਤੇ ਪਤਨੀ ਨੂੰ ਹੋਟਲ ਦੇ ਸਵੀਮਿੰਗ ਪੂਲ ਚੋਂ ਬਾਹਰ ਕੱਢਣ ਅਤੇ ਡੁੱਬਣ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਚੀ ਦੇ ਪਿਤਾ ਅਤੇ ਦਾਦੇ ਦੀ ਹੋਈ ਮੌਤ ਹੋ ਗਈ।

ਇਸ ਹਾਦਸੇ ਮਾਰੇ ਗਏ ਪਿਤਾ ਦੀ ਪਛਾਣ 38 ਸਾਲਾ ਧਰਮਵੀਰ ਸਿੰਘ ਅਤੇ 65 ਸਾਲਾ ਦਾਦਾ ਗੁਰਜਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਐਤਵਾਰ ਸ਼ਾਮੀ ਪੈਰ ਤਿਲਕਣ ਤੋਂ ਬਾਅਦ ਹੋਟਲ ਦੇ ਪੂਲ ਚ ਡਿੱਗ ਗਈ ਸੀ ਜਿਸ ਨੂੰ ਬਚਾਉਣ ਲਈ ਉਸਦੀ ਮਾਂ ਨੇ ਵੀ ਪੂਲ ‘ਚ ਛਾਲ ਮਾਰ ਦਿੱਤੀ ਪਰ ਉਸਨੂੰ ਤੈਰਨਾ ਨਹੀ ਆਉਂਦਾ ਸੀ ਤੇ ਇਹਨਾ ਦੋਵਾਂ ਨੂੰ ਬਚਾਉਣ ਲਈ ਬੱਚੀ ਦੇ ਪਿਤਾ ਅਤੇ ਦਾਦੇ ਵੱਲੋ ਵੀ ਛਾਲ ਮਾਰ ਦਿੱਤੀ ਗਈ। ਇਸ ਘਟਨਾ ਚ ਮਾਂ ਅਤੇ ਬੱਚੀ ਨੂੰ ਤਾਂ ਸੁਰੱਖਿਅਤ ਕੱਢ ਲਿਆ ਗਿਆ, ਪਰ ਬੱਚੀ ਦੇ ਪਿਤਾ ਅਤੇ ਦਾਦੇ ਨੂੰ ਬਚਾਇਆ ਨਹੀਂ ਜਾ ਸਕਿਆ। ਪਰਿਵਾਰ ਵਿਕਟੋਰੀਆ ਤੋਂ ਛੁੱਟੀਆਂ ਮਨਾਉਣ ਲਈ ਹੋਟਲ ਵਿੱਚ ਰੁਕਿਆ ਹੋਇਆ ਸੀ।

ਸਰਫਰਜ਼ ਪੈਰਾਡਾਈਜ਼ ਦੇ ਹੋਟਲ ਵਲੋਂ ਐਮਰਜੈਂਸੀ ਸੇਵਾਵਾਂ ਨੂੰ ਬੀਤੀ ਸ਼ਾਮ 6:45 ਵਜੇ ਦੇ ਲਗਭਗ ਬੁਲਾਇਆ ਗਿਆ ਸੀ ਜਦੋਂ ਦੋ ਵਿਅਕਤੀਆ ਨੂੰ ਛੱਤ ਦੇ ਪੂਲ ‘ਤੇ ਬੇਹੋਸ਼ੀ ਵਿੱਚ ਪਾਇਆ ਗਿਆ ਸੀ। ਸਿਹਤ ਕਰਮਚਾਰੀਆ ਨੇ ਦੋਵਾਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਤੇ ਕੋਸ਼ਿਸ਼ਾਂ ਦੇ ਬਾਵਜੂਦ ਪਿਉ ਤੇ ਪੁੱਤ ਨੂੰ ਪੂਲ ਵਿੱਚ ਡੁੱਬਣ ਕਾਰਨ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਆਫ-ਡਿਊਟੀ ਡਾਕਟਰ ਨੇ ਮੌਕੇ ‘ਤੇ ਪਿਉ ਤੇ ਪੁੱਤਰ ਨੂੰ ਮੁੱਢਲੀ ਸਹਾਇਤਾ ਦੇਣ ਦੀ ਸਖ਼ਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। ਇਹ ਮੰਦਭਾਗੀ ਘਟਨਾ ਉਸ ਸਮੇ ਵਾਪਰੀ, ਜਦੋ ਧਰਮਵੀਰ ਸਿੰਘ ਦੀ ਦੋ ਸਾਲਾ ਧੀ ਤਿਲਕ ਕੇ ਪੂਲ ਵਿੱਚ ਡਿੱਗ ਗਈ। ਉਸ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਬੇਚੈਨੀ ਨਾਲ ਪੂਲ ਵਿੱਚ ਛਾਲ ਮਾਰ ਦਿੱਤੀ ਸੀ, ਪਰ ਉਹ ਤੈਰਨਾ ਨਹੀਂ ਜਾਣਦੀ ਸੀ।

ਧੀ ਅਤੇ ਮਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਸੀ ਪਰ ਜਦੋਂ ਧਰਮਵੀਰ ਅਤੇ ਉਸ ਦੇ ਪਿਤਾ ਨੂੰ ਸਵਿਮਿੰਗ ਪੂਲ ਕੋਲ ਬਚਾਉਣ ਲਈ ਗਏ ਤਾਂ ਉਹ ਡੁੱਬ ਗਏ ਅਤੇ ਬਾਹਰ ਨਹੀਂ ਨਿੱਕਲ ਸਕੇ। ਦੋ ਸਾਲਾ ਧੀ ਅਤੇ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਇਹ ਪਰਿਵਾਰ ਵਿਕਟੋਰੀਆ ਸੂਬੇ ਦੇ ਮੈਲਬੌਰਨ ਸ਼ਹਿਰ ਤੋਂ ਈਸਟਰ ਦੀਆ ਛੁੱਟੀਆਂ ਬਿਤਾਉਣ ਗੋਲਡ ਕੋਸਟ ਸ਼ਹਿਰ ਵਿਖੇ ਆਇਆ ਹੋਇਆ ਸੀ ਤੇ ਇਹ ਛੁੱਟੀਆਂ ਪਰਿਵਾਰ ਹੀ ਰੋਲ ਦੇਣਗੀਆਂ ਇਸ ਗੱਲ ਦਾ ਕਿਸੇ ਨੂੰ ਅੰਦਾਜਾ ਵੀ ਨਹੀ ਸੀ।

- Advertisement -

 

Share this Article
Leave a comment