ਅਮਰੀਕਾ: 7 ਵਾਹਨਾ ਦੀ ਟੱਕਰ ‘ਚ ਪੰਜਾਬੀ ਟਰੱਕ ਡਰਾਈਵਰ ਸਣੇ 2 ਦੀ ਮੌਤ

TeamGlobalPunjab
1 Min Read

ਵਰਜੀਨੀਆ: ਅਮਰੀਕਾ ਦੇ ਵਰਜੀਨੀਆ ਸੂਬੇ ‘ਚ ਇੰਟਰਸਟੇਟ 81 ‘ਤੇ ਵੀਰਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜਾਬੀ ਟਰੱਕ ਡਰਾਈਵਰ ਸਣੇ ਦੋ ਦੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਚਾਰ ਟਰੱਕ ਅਤੇ ਤਿੰਨ ਕਾਰਾਂ ਆਪਸ ਵਿਚ ਟਕਰਾਅ ਗਈਆਂ ਸਨ। ਮੌਕੇ ਤੇ ਮੌਜੂਦ ਇਕ ਪੰਜਾਬੀ ਵੱਲੋਂ ਬਣਾਈ ਹਾਦਸੇ ਦੀ ਵੀਡੀਓ ਵਿਚ ਬੁਰੀ ਤਰ੍ਹਾਂ ਨੁਕਸਾਨੇ ਟਰੱਕ ਬਿਆਨ ਕਰ ਰਹੇ ਹਨ ਕਿ ਹਾਦਸਾ ਕਿੰਨਾ ਭਿਆਨਕ ਸੀ। ਜਿਸ ਪੰਜਾਬੀ ਟਰੱਕ ਡਰਾਈਵਰ ਵਲੋਂ ਵੀਡੀਓ ਬਣਾਈ ਗਈ ਹੈ ਉਹ ਇਸ ਹਾਦਸੇ ‘ਚ ਵਾਲ-ਵਾਲ ਬਚਿਆ।

ਵਰਜੀਨੀਆ ਪੁਲਿਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਸਵਾ ਪੰਜ ਵਜੇ ਪੁਲਿਸ ਨੂੰ ਕਈ ਗੱਡੀਆਂ ਦੇ ਆਪਸ ਵਿਚ ਟਕਰਾਉਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਮੋਟਰ ਕੈਰੀਅਰ ਸੇਫਟੀ ਟੀਮ ਮੌਕੇ ‘ਤੇ ਪਹੁੰਚੀ।

ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬੀ ਟਰੱਕ ਡਰਾਈਵਰ ਮ੍ਰਿਤਕ ਦੀ ਪਛਾਣ 31 ਸਾਲਾ ਜਤਿੰਦਰ ਸਿੰਘ ਸੈਣੀ ਵਜੋਂ ਹੋਈ ਹੈ। ਉੱਥੇ ਦੂਜਾ ਮ੍ਰਿਤਕ ਜੀਐਮਸੀ ਯੂਕੋਨ ਦਾ 53 ਸਾਲਾ ਡਰਾਈਵਰ ਡੇਵਿਡ ਸਵਾਰਟਜ਼ ਸੀ, ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਦੋ ਹੋਰ ਕਾਰ ਸਵਾਰ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।

- Advertisement -

Share this Article
Leave a comment