ਪੰਜਾਬੀ ਜੋੜਾ ਆਸਟਰੇਲੀਆ ਦੀ ਅੱਗ ਨਾਲ ਪ੍ਰਭਾਵਿਤ ਸੈਕੜੇ ਲੋਕਾਂ ਨੂੰ ਪਹੁੰਚਾ ਰਿਹੈ ਮੁਫਤ ਭੋਜਨ

TeamGlobalPunjab
2 Min Read

ਆਸਟਰੇਲੀਆ : ਦੱਖਣ-ਪੂਰਬੀ ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹਾਲਾਤ ਕਾਫੀ ਗੰਭੀਰ ਹੋ ਗਏ ਹਨ। ਜਿੱਥੇ ਹਜ਼ਾਰਾ ਲੋਕਾਂ ਤੋਂ ਘਰ ਖਾਲੀ ਕਰਵਾ ਲਏ ਗਏ ਹਨ ਉੱਥੇ ਹੀ ਕਈ ਹਜ਼ਾਰ ਲੋ ਹਾਈਵੇਅ ‘ਤੇ ਫਸੇ ਹੋਏ ਹਨ। ਇਸ ਸਭ ਦੇ ਵਿੱਚ ਭਾਰਤੀ ਰੈਸਟੋਰੈਂਟ ‘ਦੇਸੀ ਗਰਿੱਲ ਦੇ ਮਾਲਕ ਕੰਵਲਜੀਤ ਸਿੰਘ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਹਨ ਉਨ੍ਹਾਂ ਵੱਲੋਂ ਪ੍ਰਵਿਤ ਲੋਕਾਂ ਨੂੰ ਮੁਫਤ ਖਾਣਾ ਪਹੁੰਚਾਇਆ ਜਾ ਰਿਹਾ ਹੈ। ਜਿਸ ਦੀ ਦੁਨੀਆਂ ਭਰ ਵਿੱਚ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

https://www.facebook.com/sikhvolunteers.australia/photos/a.925389574156859/3273261622702964

ਈਸਟ ਗਿਪਸਲੈਂਡ ‘ਚ ਸਥਿਤ ਦੇਸੀ ਗਰਿਲ ਰੈਸਟੋਰੈਂਟ ਦੇ ਮਾਲਕ ਕੰਵਲਜੀਤ ਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਇਸ ਖੇਤਰ ‘ਚ ਪਿਛਲੇ 6 ਸਾਲਾਂ ਤੋਂ ਰਹਿ ਰਹੇ ਹਨ ਤੇ ਆਸਟ੍ਰੇਲੀਅਨ ਲੋਕਾਂ ਦੀ ਮਦਦ ਕਰਨਾ ਉਹ ਆਪਣਾ ਫਰਜ਼ ਸਮਝਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ 500 ਡੱਬਿਆਂ ‘ਚ ਕਰੀ, ਚਾਵਲ, ਪਾਸਤਾ ਤੇ ਹੋਰ ਵੀ ਕਈ ਖਾਣ ਪੀਣ ਦੀਆਂ ਚੀਜ਼ਾਂ ਨੂੰ ਇਨ੍ਹਾਂ ਲੋਕਾਂ ‘ਚ ਵੰਡਿਆ ਜਾ ਰਿਹਾ ਹੈ। ਪੰਜਾਬੀ ਜੋੜਾ ਮੈਲਬੌਰਨ ਦੀ ਸਿੱਖ ਵਲੰਟੀਅਰਜ਼ ਟੀਮ ਨਾਲ ਮਿਲ ਕੇ ਇਹ ਸੇਵਾ ਨਿਭਾ ਰਿਹਾ ਹੈ।

https://www.facebook.com/sikhvolunteers.australia/posts/3279094195453040

- Advertisement -

ਕੰਵਲਜੀਤ ਸਿੰਘ ਨੇ ਕਿਹਾ ਕਿ ਅਸੀਂ ਇੱਕ ਦਿਨ ‘ਚ ਰੈਸਟੋਰੈਂਟ ‘ਚ 1000 ਲੋਕਾਂ ਲਈ ਖਾਣਾ ਬਣਾ ਸਕਦੇ ਹਾਂ। ਇਸ ਨੂੰ ਅਗਲੇ ਹਫਤੇ ਤੱਕ ਜਾਰੀ ਰੱਖਣ ਲਈ ਅਸੀਂ ਚਾਵਲ, ਆਟਾ ਤੇ ਦਾਲ ਦਾ ਭੰਡਾਰ ਇਕੱਠਾ ਕਰ ਰਹੇ ਹਾਂ। ਸਿੱਖ ਆਸਟ੍ਰੇਲੀਆ ਦੇ ਵਲੰਟੀਅਰ ਵਿਕਟੋਰੀਆ ਦੇ ਵੱਖ-ਵੱਖ ਖੇਤਰਾਂ ‘ਚ ਭੋਜਨ ਦੇ ਟਰੱਕ ਲੈ ਕੇ ਜਾ ਰਹੇ ਹਨ ਤੇ ਕੈਂਪਾਂ ‘ਚ ਭੋਜਨ ਮੁਹੱਇਆ ਕਰਵਾ ਰਹੇ ਹਨ। ਵਿਕਟੋਰੀਅਨ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਵੀ ਉਨ੍ਹਾਂ ਸਿੱਖ ਵਲੰਟੀਅਰਜ਼ ਦੀ ਸ਼ਲਾਘਾ ਕੀਤੀ ਹੈ।

https://www.facebook.com/sikhvolunteers.australia/posts/3272371026125357

ਭਿਆਨਕ ਅੱਗ ਕਾਰਨ ਹੁਣ ਤੱਕ 12 ਲੋਕਾਂ ਦੀ ਜਾਨ ਜਾ ਚੁੱਕੀ ਹੈ ਹਜ਼ਾਰਾਂ ਘਰ ਰਾਖ ਹੋ ਚੁੱਕੇ ਹਨ। ਸੋਸ਼ਲ ਮੀਡੀਆ ‘ਤੇ ਸਥਾਨਕ ਵਾਸੀਆਂ ਨੇ ਕਿਹਾ ਕਿ ਉਹ ਜੀਵਨ ਰੱਖਿਆ ਜੈਕੇਟ ਪਾ ਕੇ ਰਹਿੰਦੇ ਹਨ ਤਾਂਕਿ ਅੱਗ ਤੋਂ ਬਚਣ ਦੀ ਜ਼ਰੂਰਤ ਪੈਣ ‘ਤੇ ਉਹ ਸਮੁੰਦਰ ਵਿੱਚ ਉੱਤਰ ਸਕਣ।

https://www.facebook.com/DanielAndrewsMP/posts/2782132621851256

Share this Article
Leave a comment