NCERT ਨੇ 10ਵੀਂ, 11ਵੀਂ ਅਤੇ 12ਵੀਂ ਦੇ ਸਿਲੇਬਸ ਤੋਂ ਇਤਿਹਾਸ ਦੀ ਕਿਤਾਬ ‘ਚੋਂ ‘ਮੁਗਲ ਸਾਮਰਾਜ’ ਦਾ ਚੈਪਟਰ ਹਟਾਇਆ

Rajneet Kaur
3 Min Read

ਨਿਊਜ਼ ਡੈਸਕ: ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਨੇ 12ਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚੋਂ ਕਈ ਅਧਿਆਏ ਹਟਾ ਦਿੱਤੇ ਹਨ। ਇਸ ਵਿੱਚ ਇਤਿਹਾਸ, ਨਾਗਰਿਕ ਸ਼ਾਸਤਰ ਅਤੇ ਹਿੰਦੀ ਦੇ ਸਿਲੇਬਸ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਇਹ ਬਦਲਾਅ ਦੇਸ਼ ਭਰ ਵਿੱਚ NCERT ਦੀ ਪਾਲਣਾ ਕਰਨ ਵਾਲੇ ਸਾਰੇ ਸਕੂਲਾਂ ‘ਤੇ ਲਾਗੂ ਹੋਵੇਗਾ। NCRT ਦੇ ਅਨੁਸਾਰ, ‘ਦਿ ਕੋਲਡ ਵਾਰ ਏਰਾ’ ਅਤੇ ‘ਵਰਲਡ ਪਾਲੀਟਿਕਸ ਵਿੱਚ ਯੂਐਸ ਹੇਜੀਮਨੀ’ ਦੇ ਚੈਪਟਰ ਨੂੰ ਨਾਗਰਿਕ ਸ਼ਾਸਤਰ ਦੀ ਪਾਠ ਪੁਸਤਕ ਵਿੱਚੋਂ ਹਟਾ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਇਤਿਹਾਸ ਦੀ ਕਿਤਾਬ ਥੀਮਜ਼ ਆਫ਼ ਇੰਡੀਅਨ ਹਿਸਟਰੀ-ਭਾਗ-2 ਵਿੱਚੋਂ ਮੁਗ਼ਲ ਸਾਮਰਾਜ (ਮੁਗ਼ਲ ਦਰਬਾਰ, 16ਵੀਂ ਅਤੇ 17ਵੀਂ ਸਦੀ) ਨਾਲ ਸਬੰਧਿਤ ਅਧਿਆਏ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਿੰਦੀ ਪੁਸਤਕ ਵਿੱਚੋਂ ਕੁਝ ਪੈਰੇ ਅਤੇ ਕਵਿਤਾਵਾਂ ਹਟਾ ਦਿੱਤੀਆਂ ਗਈਆਂ ਹਨ। NCERT ਨੇ ਦੱਸਿਆ ਕਿ ਅੱਪਡੇਟ ਕੀਤਾ ਗਿਆ ਸਿਲੇਬਸ ਮੌਜੂਦਾ ਅਕਾਦਮਿਕ ਸੈਸ਼ਨ ਯਾਨੀ 2023-24 ਤੋਂ ਲਾਗੂ ਕੀਤਾ ਜਾਵੇਗਾ। ਐਨਸੀਆਰਟੀ ਅਨੁਸਾਰ ਫਿਰਾਕ ਗੋਰਖਪੁਰੀ ਦੀ ਗ਼ਜ਼ਲ ਹਿੰਦੀ ਪੁਸਤਕ ਆਰੋਹ ਭਾਗ-2 ਵਿੱਚੋਂ ਹਟਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਿੰਦੀ ਦੀ ਕਿਤਾਬ ਅੰਤਰਾ ਭਾਗ-2 ਵਿੱਚੋਂ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਦਾ ਚੈਪਟਰ ‘ਗੀਤ ਗਾਣੇ ਦੋ ਮੁਝੇ…’ ਵੀ ਹਟਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਵਿਸ਼ਨੂੰ ਖਰੇ ਦੀ ‘ਏਕ ਕੰਮ ਔਰ ਸੱਤਿਆ’ ਨੂੰ ਵੀ ਹਿੰਦੀ ਕਿਤਾਬ ‘ਚੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। NCERT ਦੇ ਅਨੁਸਾਰ, ਕੀਤੇ ਗਏ ਸਾਰੇ ਬਦਲਾਅ ਮੌਜੂਦਾ ਅਕਾਦਮਿਕ ਸੈਸ਼ਨ, ਭਾਵ 2023-2024 ਤੋਂ ਲਾਗੂ ਕੀਤੇ ਜਾਣਗੇ।

‘ਆਜ਼ਾਦ ਭਾਰਤ ‘ਚ ਰਾਜਨੀਤੀ’ ਪੁਸਤਕ ਦੇ ਦੋ ਅਧਿਆਏ ਹਟਾ ਦਿੱਤੇ ਗਏ ਹਨ, ਅਰਥਾਤ – ‘ਦਿ ਰਾਈਜ਼ ਆਫ਼ ਦਾ ਪੀਪਲਜ਼ ਮੂਵਮੈਂਟ’ ਅਤੇ ‘ਦਿ ਏਰਾ ਆਫ਼ ਸਿੰਗਲ ਪਾਰਟੀ ਡੌਮੀਨੈਂਸ’। ਜਾਣਕਾਰੀ ਅਨੁਸਾਰ ਇਨ੍ਹਾਂ ਅਧਿਆਵਾਂ ਵਿੱਚ ਭਾਰਤੀ ਜਨਸੰਘ, ਸਮਾਜਵਾਦੀ, ਕਮਿਊਨਿਸਟ ਪਾਰਟੀ, ਕਾਂਗਰਸ ਦਾ ਦਬਦਬਾ ਆਦਿ ਪੜ੍ਹਾਇਆ ਜਾਂਦਾ ਹੈ। NCERT ਨੇ ਮੌਜੂਦਾ ਸੈਸ਼ਨ ਤੋਂ 11ਵੀਂ ਕਿਤਾਬ ‘ਥੀਮਜ਼ ਇਨ ਵਰਲਡ ਹਿਸਟਰੀ’ ਦੇ ਤਿੰਨ ਚੈਪਟਰ ਹਟਾ ਦਿੱਤੇ ਹਨ। ਇਨ੍ਹਾਂ ਦੇ ਨਾਂ ‘ਸੈਂਟਰਲ ਇਸਲਾਮਿਕ ਲੈਂਡਜ਼’, ‘ਕਲੈਸ਼ ਆਫ਼ ਕਲਚਰਜ਼’ ਅਤੇ ‘ਦਿ ਇੰਡਸਟਰੀਅਲ ਰੈਵੋਲਿਊਸ਼ਨ’ ਹਨ।

ਇਨ੍ਹਾਂ ਤਬਦੀਲੀਆਂ ਦੀ ਪੁਸ਼ਟੀ ਕਰਦਿਆਂ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਤੋਂ ਨਵੇਂ ਸਿਲੇਬਸ ਅਤੇ ਪਾਠ ਪੁਸਤਕਾਂ ਨੂੰ ਅੱਪਡੇਟ ਕੀਤਾ ਗਿਆ ਹੈ ਅਤੇ ਵੱਖ-ਵੱਖ ਸਕੂਲਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment