ਬੀਤੀ ਫਰਵਰੀ ਤੋਂ ਲਾਪਤਾ 23 ਸਾਲਾ ਪਾਰਸ ਜੋਸ਼ੀ ਦੀ ਮਿਲੀ ਲਾਸ਼

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਤੋਂ ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖਬਰ ਸੁਨਣ ਨੂੰ ਮਿਲ ਰਹੀ ਹੈ।  ਪੀਲ ਪੁਲਿਸ ਨੇ  ਦੱਸਿਆ ਹੈ ਕਿ 23 ਸਾਲਾ ਨੌਜਵਾਨ ਪਾਰਸ ਜੋਸ਼ੀ ਜੋ ਕਿ ਬੀਤੀ 23 ਫਰਵਰੀ ਤੋਂ ਬਰੈਂਪਟਨ ਤੋਂ ਲਾਪਤਾ ਸੀ, ਦੀ ਮ੍ਰਿਤਕ ਦੇਹ ਮਿਲ ਗਈ ਹੈ। ਪਾਰਸ ਦੀ ਮ੍ਰਿਤਕ ਦੇਹ ਬਰੈਂਪਟਨ ਦੇ ਹੀ ਇੱਕ ਇਲਾਕੇ ਵਿੱਚ ਮਿਲੀ ਹੈ ਅਤੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸਦੀ ਮੌਤ ਸਬੰਧੀ ਕੁਝ ਵੀ ਸ਼ੱਕੀ ਨਹੀਂ ਹੈ।

ਰੀਜ਼ਨ ਆਫ ਪੀਲ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਬਰੈਂਪਟਨ ਦੇ ਲਾਪਤਾ 23 ਸਾਲਾ ਵਿ ਦਿਆਰਥੀ ਨੂੰ ਮਿਲ ਗਿਆ ਹੈ। ਭਾਂਵੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ, ਪਾਰਸ ਨੂੰ ਅਖੀਰਲੀ ਵਾਰ ਬਰੈਂਪਟਨ ਦੇ ਮੇਨ ਸਟਰੀਟ ਨਾਰਥ ਅਤੇ ਵਿਲੀਅਮਜ਼ ਪਾਰਕਵੇਅ ਵਿਖੇ 23 ਫਰਵਰੀ ਨੂੰ ਸ਼ਾਮ 4.30 ਵਜੇ ਦੇਖਿਆ ਗਿਆ ਸੀ। ਪਾਰਸ ਦੇ ਚਚੇਰੇ ਭਰਾ ਰਜਤ ਜੋਸ਼ੀ ਨੇ ਦਸਿਆ ਕਿ ਪਾਰਸ ਹੈਨਸਨ ਕਾਲਜ ‘ਚ ਬਰੈਂਪਟਨ ‘ਚ ਬਿਜ਼ਨਸ ਦਾ ਵਿ ਦਿਆਰਥੀ ਸੀ।ਪਾਰਸ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਜ਼ਿਲ੍ਹੇ ‘ਚ ਸਬ ਡਿਵੀਜ਼ਨ ਅਫਸਰ ਹਨ।ਰਜਤ ਨੇ ਦਸਿਆ ਕਿ ਉਸਨੂੰ ਸਵੇਰੇ ਸੋਮਵਾਰ ਪਾਰਸ ਦੀ ਮੌਤ ਬਾਰੇ ਦਸਿਆ ਗਿਆ, ਹਾਲਾਂਕਿ ਉਸਨੇ ਅਜੇ ਪਾਰਸ ਨੂੰ ਦੇਖਿਆ ਨਹੀਂ ਹੈ।ਉਸਨੇ ਕਿਹਾ ਕਿ ਪਾਰਸ ਦਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਸੀ ਅਤੇ ਉਹ ਨਸ਼ਿਆਂ ‘ਚ ਵੀ ਸ਼ਾਮਿਲ ਨਹੀਂ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment