ਬਰੈਂਪਟਨ ਵਿਖੇ ਪੰਜਾਬੀ ਡਰਾਈਵਰ ਨੇ 51 ਸਾਲਾ ਸਿੱਖ ਵਿਅਕਤੀ ਨੂੰ ਟੈਕਸੀ ਹੇਂਠ ਦਰੜਿਆ

TeamGlobalPunjab
3 Min Read

ਬਰੈਂਪਟਨ: ਬਰੈਂਪਟਨ ‘ਚ ਇੱਕ ਘਰ ਦੇ ਬਾਹਰ ਕ੍ਰਿਸਮਸ ਦੀ ਰਾਤ 11 ਵਜੇ ਟੈਕਸੀ ਵੈਨ ਡਰਾਈਵਰ ਨੇ ਸਿੱਖ ਬਜ਼ੁਰਗ ਵਿਅਕਤੀ ਨੂੰ ਜਾਣਬੁਝ ਕੇ ਦਰੜ ਦਿੱਤਾ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋ ਉਨ੍ਹਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੌ ਗਈ। ਪੀਲ ਪੁਲਸ ਵੱਲੋਂ ਸ਼ੁੱਕਰਵਾਰ ਨੂੰ ਮ੍ਰਿਤਕ ਦੀ ਪਛਾਣ ਬਲਵਿੰਦਰ ਬੈਂਸ ਵੱਜੋਂ ਕੀਤੀ ਗਈ ਹੈ।

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਟੈਕਸੀ ਵੈਨ ਦੀ ਤਾਕੀ ਖੁਲ੍ਹੀ ਹੁੰਦੀ ਹੈ ਤੇ ਬਲਵਿੰਦਰ ਬੈਂਸ ਉਸ ਕੋਲ ਖੜ੍ਹਾ ਗੱਲ ਕਰ ਰਿਹਾ ਜਾਪ ਰਿਹਾ ਹੈ। ਵੈਨ ਡਰਾਈਵਰ ਬਲਵਿੰਦਰ ਵੱਲ ਗੱਡੀ ਘੁਮਾ ਕੇ ਰੇਸ ਦਿੰਦਾ ਹੈ ਉਸ ਦੇ ਉਪਰ ਗੱਡੀ ਚੜ੍ਹਾ ਦਿੰਦਾ ਹੈ ਤੇ ਬੈਕ ਕਰ ਕੇ ਫਿਰ ਤੋਂ ਉਸ ਨੂੰ ਦਰੜਦਾ ਹੋਇਆ ਫਰਾਰ ਹੋ ਜਾਂਦਾ ਹੈ।

- Advertisement -

ਪੀਲ ਪੁਲਸ ਨੇ ਮਾਮਲੇ ਦੀ ਜਾਂਚ ਕਰ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਜਿਸ ਦੀ ਪਛਾਣ ਬਰੈਂਪਟਨ ਦਾ ਵਾਸੀ ਅਮਰਜੀਤ ਲਾਂਬਾ (53) ਵੱਜੋਂ ਕੀਤੀ ਗਈ ਹੈ। ਪੁਲਿਸ ਨੇ ਲਾਂਬਾ ਨੂੰ ਬਲਵਿੰਦਰ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ‘ਚ ਹਿਰਾਸਤ ‘ਚ ਲਿਆ ਹੈ।

ਉਸਨੂੰ ਸ਼ੁੱਕਰਵਾਰ ਸਵੇਰੇ ਬਰੈਂਪਟਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਗਲੇ ਪੇਸ਼ੀ ਜਨਵਰੀ 2 ਨੂੰ ਵੀਡੀਓ ਲਿੰਕ ਰਾਹੀਂ ਕੀਤੀ ਜਾਵੇਗੀ। ਦੋਸ਼ੀ ਅਮਰਜੀਤ ਦੀ ਪਤਨੀ ਪੂਨਮ ਨੇ ਸੀਟੀਵੀ ਨਿਊਜ਼ ਟੋਰਾਂਟੋ ਨੂੰ ਦੱਸਿਆ ਕਿ ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸਦਾ ਪਤੀ ਮ੍ਰਿਤਕ ਨੂੰ ਜਾਣਦਾ ਸੀ। ਉਸਨੇ ਕਿਹਾ ਕਿ ਉਸਦਾ ਪਤੀ ਟੈਕਸੀ ਕੈਬ ਡਰਾਈਵਰ ਹੈ ਅਤੇ ਉਸਨੂੰ ਜ਼ਿਆਦਾ ਅੰਗਰੇਜ਼ੀ ਵੀ ਨਹੀਂ ਆਉਂਦੀ।

Share this Article
Leave a comment