ਨਿਊਜ਼ ਡੈਸਕ: ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ SIR ਮੁਹਿੰਮ ਤਹਿਤ ਪੰਜਾਬ ਦੀ ਡਰਾਫਟ ਵੋਟਰ ਲਿਸਟ ਤੋਂ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਦਾ ਨਾਮ ਕੱਟ ਦਿੱਤਾ ਗਿਆ ਹੈ।ਪੰਜਾਬ ਵਿੱਚ ਚੋਣ ਕਮਿਸ਼ਨ ਦੀ ਸਪੈਸ਼ਲ ਇੰਟੈਂਸਿਵ ਰਿਵਿਜ਼ਨ (SIR) ਪ੍ਰਕਿਰਿਆ ਦੌਰਾਨ ਜਾਰੀ ਵੋਟਰ ਲਿਸਟ ਦੇ ਡਰਾਫਟ ਵਿੱਚ ਆਪਣਾ ਨਾਮ ‘ਪਰਮਾਨੈਂਟਲੀ ਸ਼ਿਫਟਡ* ਕੈਟੇਗਰੀ ਵਿੱਚ ਆਉਣ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸ ਨੂੰ ਸਿਆਸੀ ਬਦਲੇ ਦੀ ਕਾਰਵਾਈ ਦੱਸਿਆ ਹੈ। ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਪ੍ਰਕਿਰਿਆ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਵੋਟਰ ਲਿਸਟ ਵਿੱਚ ਬਦਲਾਅ ਕਰਨ ਦਾ ਕੰਮ ਚੋਣ ਕਮਿਸ਼ਨ ਕਰਦਾ ਹੈ।
‘ਪਰਮਾਨੈਂਟਲੀ ਸ਼ਿਫਟਡ’ ਦਾ ਕੀ ਮਤਲਬ ਹੈ?
ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਪ੍ਰਕਿਰਿਆ ਦੌਰਾਨ ਤਿਆਰ ਕੀਤੀ ਗਈ ਵੋਟਰ ਲਿਸਟ ਦੇ ਡਰਾਫਟ ਵਿੱਚ ਚੱਢਾ ਦਾ ਨਾਮ ‘ਪਰਮਾਨੈਂਟਲੀ ਸ਼ਿਫਟਡ ਕੈਟੇਗਰੀ ਵਿੱਚ ਆ ਗਿਆ। ਹਾਲਾਂਕਿ ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਿਰਫ਼ ਡਰਾਫਟ ਲਿਸਟ ਹੈ, ਫਾਈਨਲ ਵੋਟਰ ਲਿਸਟ ਨਹੀਂ।
ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਲੋਕਾਂ ਨੂੰ ਇਤਰਾਜ਼ ਦਰਜ ਕਰਵਾਉਣ ਜਾਂ ਆਪਣਾ ਨਾਮ ਸ਼ਾਮਲ ਕਰਵਾਉਣ ਦਾ ਮੌਕਾ ਮਿਲਦਾ ਹੈ, ਜਿਨ੍ਹਾਂ ਦੇ ਨਾਮ ਛੁੱਟ ਗਏ ਹਨ ਜਾਂ ਗਲਤ ਤਰੀਕੇ ਨਾਲ ਕਿਸੇ ਕੈਟੇਗਰੀ ਵਿੱਚ ਦਰਜ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ ਅਰਜ਼ੀ ਜਾਂ ਇਤਰਾਜ਼ ਦਰਜ ਕਰਵਾਉਣ ਦੀ ਆਖਰੀ ਤਾਰੀਖ 12 ਸਤੰਬਰ 2026 ਹੈ। ਇਸ ਤੋਂ ਬਾਅਦ ਫਾਈਨਲ ਵੋਟਰ ਲਿਸਟ ਅਕਤੂਬਰ ਵਿੱਚ ਜਾਰੀ ਹੋਣ ਦੀ ਉਮੀਦ ਹੈ।
ਕੀ ਚੱਢਾ ਆਪਣਾ ਨਾਮ ਮੁੜ ਜੁੜਵਾ ਸਕਦੇ ਹਨ?
ਚੱਢਾ ਆਪਣਾ ਨਾਮ ਮੁੜ ਜੁੜਵਾ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਵੋਟਰ ਲਿਸਟ ਹਾਲੇ ਡਰਾਫਟ ਪੜਾਅ ਵਿੱਚ ਹੈ। ਇਸ ਕਾਰਨ ਚੱਢਾ ਕੋਲ ਇਸ ਕਲਾਸੀਫਿਕੇਸ਼ਨ ਨੂੰ ਚੁਣੌਤੀ ਦੇਣ ਅਤੇ ਆਪਣਾ ਨਾਮ ਮੁੜ ਵੋਟਰ ਲਿਸਟ ਵਿੱਚ ਸ਼ਾਮਲ ਕਰਵਾਉਣ ਦਾ ਮੌਕਾ ਹੈ।
ਕੋਈ ਵੀ ਯੋਗ ਵਿਅਕਤੀ ਲੋੜੀਂਦੀ ਅਰਜ਼ੀ, ਜਿਵੇਂ ਕਿ ਫਾਰਮ 6, ਜਮ੍ਹਾਂ ਕਰਵਾ ਸਕਦਾ ਹੈ ਜਾਂ ਵੋਟਰ ਲਿਸਟ ਵਿੱਚ ਸੋਧ ਦੀ ਪ੍ਰਕਿਰਿਆ ਤਹਿਤ ਇਤਰਾਜ਼ ਦਰਜ ਕਰਵਾ ਸਕਦਾ ਹੈ। ਇਸ ਲਈ ਡਰਾਫਟ ਲਿਸਟ ਵਿੱਚ ‘ਸ਼ਿਫਟਡ’ ਵਜੋਂ ਨਾਮ ਆਉਣ ਨੂੰ ਅਜਿਹਾ ਫਾਈਨਲ ਫੈਸਲਾ ਨਹੀਂ ਮੰਨਿਆ ਜਾ ਸਕਦਾ, ਜਿਸ ਨਾਲ ਕਿਸੇ ਵਿਅਕਤੀ ਦਾ ਨਾਮ ਵੋਟਰ ਰਜਿਸਟਰ ਤੋਂ ਹਮੇਸ਼ਾ ਲਈ ਹਟ ਜਾਵੇ।

