ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੰਜ ਜਵਾਨਾਂ ‘ਚੋਂ 4 ਪੰਜਾਬ ਤੋਂ , CM ਮਾਨ ਨੇ ਕੀਤਾ ਟਵੀਟ

Rajneet Kaur
2 Min Read

ਨਿਊਜ਼ ਡੈਸਕ: ਜੰਮੂ ਕਸ਼ਮੀਰ ਦੇ ਪੁਣਛ ਇਲਾਕੇ ’ਚ ਅੱਤਵਾਦੀਆਂ  ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਲਿਜਾ ਰਹੇ ਇਕ ਵਾਹਨ ’ਤੇ ਹਮਲਾ ਕਰ ਦਿਤਾ ਹੈ। ਜਿਸ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਜਦੋਂਕਿ ਇੱਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਫੌਜ ਦਾ ਵਾਹਨ ਪੁਣਛ ਜ਼ਿਲ੍ਹੇ ’ਚ ਭਿੰਬਰ ਗਲੀ ਤੋਂ ਸੰਗੀਓਟ ਵੱਲ ਜਾ ਰਿਹਾ ਸੀ।

ਰਾਸ਼ਟਰੀ ਰਾਈਫਲਜ ਦੇ ਸ਼ਹੀਦ ਹੋਏ ਪੰਜ ਜਵਾਨਾਂ ਵਿਚੋਂ ਚਾਰ ਪੰਜਾਬ ਤੋਂ ਸਨ।  ਮਨਦੀਪ ਸਿੰਘ, ਸੇਵਕ ਸਿੰਘ, ਹਰਕ੍ਰਿਸ਼ਨ ਸਿੰਘ, ਕੁਲਵੰਤ ਸਿੰਘ ਅਤੇ ਦੇਬਅਸ਼ੀਸ਼ ਬਸਵਾਲ ਸ਼ਹੀਦ ਹੋ ਗਏ ਹਨ। ਉੱਤਰੀ ਕਮਾਂਡ ਦੇ ਹੈੱਡਕੁਆਰਟਰ ਤੋਂ ਮਿਲੀ ਜਾਣਕਾਰੀ ਅਨੁਸਾਰ, ‘ ਪੁਣਛ ਜ਼ਿਲ੍ਹੇ ’ਚ ਭਿੰਬਰ ਗਲੀ ਤੋਂ ਸੰਗੀਓਟ ਵੱਲ ਜਾ ਰਹੇ ਭਾਰਤੀ ਫੌਜ ਦੇ ਵਾਹਨ ‘ਤੇ ਅਤਵਾਦੀਆਂ ਨੇ ਹਮਲਾ ਕਰ ਦਿੱਤਾ ਜਿਸ ਮਗਰੋਂ ਵਾਹਨ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਇਹ ਹਮਲੇ ’ਚ ਸ਼ਹੀਦ ਹੋਏ ਪੰਜ ਜਵਾਨ ਰਾਸ਼ਟਰੀ ਰਾਈਫਲਜ਼ ਯੂਨਿਟ ਨਾਲ ਸਬੰਧਿਤ ਹਨ ਤੇ ਇਹ ਇਲਾਕੇ ’ਚ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਚਲਾਉਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਹਮਲੇ ਸਬੰਧੀ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਸ਼ਹੀਦ ਹਰਕਿਸ਼ਨ ਸਿੰਘ (27) ਪੁੱਤਰ ਮੰਗਲ ਸਿੰਘ ਵਾਸੀ ਤਲਵੰਡੀ ਭਰਥਵਾਲ ਬਟਾਲਾ 49 ਰਾਸ਼ਟਰੀ ਰਾਇਫਲਸ ਸੇਵਾ ਨਿਭਾ ਰਿਹਾ ਸੀ। ਸ਼ਹੀਦ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਸ਼ਹੀਦ ਹਰਕਿਸ਼ਨ ਸਿੰਘ 2017 ‘ਚ ਫੌਜ ‘ਚ ਭਰਤੀ ਹੋਇਆ ਸੀ। ਸ਼ਹੀਦ ਕੁਲਵੰਤ ਸਿੰਘ 13 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਦੋ ਸਾਲ ਪਹਿਲਾਂ ਇਸ ਦਾ ਵਿਆਹ ਹੋਇਆ। ਇਹ ਦੋ ਬੱਚਿਆਂ ਦਾ ਬਾਪ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -
Share this Article
Leave a comment